ਜਲੰਧਰ : ਜਲੰਧਰ ਉੱਤਰੀ ਹਲਕੇ 'ਚ ਕਾਂਗਰਸੀਆਂ ਦੇ ਝੰਡੇ ਝੂਲ ਗਏ ਹਨ। ਇੱਥੇ ਤੀਜੀ ਵਾਰ ਟਿਕਟ ਹਾਸਲ ਕਰਨ ਵਾਲੇ ਕਾਂਗਰਸੀ ਉਮੀਦਵਾਰ ਅਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਬੇਟੇ ਬਾਵਾ ਹੈਨਰੀ ਨੇ 32,000 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਭਾਜਪਾ ਦੇ ਉਮੀਦਵਾਰ ਕੇ. ਡੀ. ਭੰਡਾਰੀ ਨੂੰ ਹਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਹਲਕੇ 'ਚ ਸਭ ਤੋਂ ਪਹਿਲਾਂ ਤੇਜਿੰਦਰ ਬਿੱਟੂ ਨੂੰ ਸੀਟ ਦਿੱਤੀ ਗਈ ਸੀ ਪਰ ਬਾਅਦ 'ਚ ਉਨ੍ਹਾਂ ਦੀ ਟਿਕਟ ਕੱਟ ਕੇ ਰਾਜਕੁਮਾਰ ਗੁਪਤਾ ਨੂੰ ਦੇ ਦਿੱਤੀ ਗਈ। ਇਸ ਤੋਂ ਬਾਅਦ ਹੈਨਰੀ ਖੇਮੇ 'ਚ ਉੱਠੀਆਂ ਬਗਾਵਤੀ ਸੁਰਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਅਖੀਰ ਬਾਵਾ ਹੈਨਰੀ ਨੂੰ ਟਿਕਟ ਦੇ ਹੀ ਦਿੱਤੀ। ਬਾਵਾ ਹੈਨਰੀ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਅਤੇ ਕਾਂਗਰਸੀ ਆਗੂਆਂ ਵਲੋਂ ਲੱਡੂ ਵੰਡੇ ਜਾ ਰਹੇ ਹਨ।
ਜਲੰਧਰ ਨਾਰਥ ਤੋਂ ਕਾਂਗਰਸ ਉਮੀਦਵਾਰ ਬਾਵਾ ਹੈਨਰੀ ਰਹੇ ਜੇਤੂ
NEXT STORY