ਲੁਧਿਆਣਾ, (ਸਹਿਗਲ)- ਤਿਉਹਾਰਾਂ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬੇਹਦ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਜਰਾ ਜਿਹੀ ਲਾਪਰਵਾਹੀ ਨਾਲ ਕੋਰੋਨਾ ਦੇ ਮਾਮਲੇ ਵਧ ਸਕਦੇ ਹਨ। ਜ਼ਿਲਾ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਮੱਦੇਨਜ਼ਰ ਸਾਵਧਾਨ ਰਹਿਣ ਅਤੇ ਕੋਰੋਨਾ ਸਬੰਧੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਜ਼ਿਲੇ ਵਿਚ ਅੱਜ ਕੋਰੋਨਾ ਵਾਇਰਸ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 52 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਾਂ ਮਰੀਜ਼ਾਂ ਵਿਚ 36 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ ਜਦਕਿ 14 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ ਇਸਤੇ ਤਰਾਂ ਲੁਧਿਆਣਾ ਵਿਚ 2 ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ ਬਾਕੀ 3 ਮਰੀਜ਼ ਜ਼ਿਲਾ ਬਰਨਾਲਾ, ਬਠਿੰਡਾ ਅਤੇ ਇਕ ਜੰਮੂ ਅਤੇ ਕਸ਼ਮੀਰ ਰਾਜ ਦਾ ਰਹਿਣ ਵਾਲਾ ਸੀ। ਜਿਨਾਂ ਦੋ ਮਰੀਜ਼ਾਂ ਦੀ ਮੌਤ ਹੋਈ ਉਨਾਂ ਵਿਚ ਇਕ 58 ਸਾਲਾ ਮਰੀਜ਼ ਕਿਦਵਈ ਨਗਰ ਦਾ ਰਹਿਣ ਵਾਲਾ ਸੀ ਅਤੇ ਫੋਰਟਿਸ ਹਸਪਤਾਲ ਵਿਚ ਭਰਤੀ ਸੀ ਜਦਕਿ ਦੂਜਾ ਮਰੀਜ਼ 53 ਸਾਲ ਦਾ ਲਕਸ਼ਮੀ ਦਾ ਰਹਿਣ ਵਾਲਾ ਸੀ ਅਤੇ ਪੀ.ਜੀ.ਆਈ ਚੰਡੀਗੜ੍ਹ ’ਚ ਭਰਤੀ ਸੀ ਮਹਾਨਗਰ ਵਿਚ ਹੁਣ ਤੱਕ 20134 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨਾਂ ਵਿਚੋਂ 19062 ਪ੍ਰੀਖਿਆ ਠੀਕ ਹੋ ਚੁੱਕੇ ਹਨ ਜਦਕਿ 833 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਪਰੋਕਤ ਦੇ ਇਲਾਵਾ ਦੂਜੇ ਜ਼ਿਲਿਆਂ ਨਾਲ ਸਬੰਧਤ ਮਰੀਜ਼ਾਂ ਵਿਚ 2722 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਜਦਕਿ ਇਨਾਂ ਵਿਚੋਂ 314 ਦੀ ਮੌਤ ਹੋ ਚੁੱਕੀ ਹੈ। ਵਰਤਮਾਨ ਵਿਚ ਸਥਾਨਤ ਹਸਪਤਾਲਾਂ ਵਿਚ ਦੇਖਿਆ ਜਾਵੇ ਤਾਂ ਸਰਕਾਰੀ ਹਸਪਤਾਲ ਵਿਚ 22 ਕਰੋਨਾ ਵਾਇਰਸ ਮਰੀਜ਼ ਭਰਤੀ ਹਨ ਜਦਕਿ ਨਿਜੀ ਹਸਪਤਾਲਾਂ ਵਿਚ 127 ਮਰੀਜ਼ ਜੇਰੇ ਇਲਾਜ਼ ਹਨ ਇਨਾਂ ਵਿਚੋਂ 11 ਮਰੀਜ਼ ਵੈਂਟੀਲੇਟਰ ’ਤੇ ਹਨ 5 ਜ਼ਿਲੇ ਦੇ ਰਹਿਣ ਵਾਲੇ ਹਨ ਜਦਕਿ 6 ਹੋਰ ਜ਼ਿਲਿਆਂ ਅਤੇ ਰਾਜਾਂ ਨਾਲ ਸਬੰਧਤ ਹਨ।
2872 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 2872 ਮਰੀਜ਼ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ ਹਨ ਜਦਕਿ 18 ਤੋਂ 70 ਸੈਂਪਲ ਦੀ ਰਿਪੋਰਟ ਪਹਿਲਾ ਹੀ ਪੈਡਿੰਗ ਹੈ।
ਲੋਕ ਇਨਸਾਫ ਪਾਰਟੀ ਵੱਲੋਂ 16 ਤੋਂ 19 ਨਵੰਬਰ ਤੱਕ ਹੋਵੇਗੀ 'ਪੰਜਾਬ ਅਧਿਕਾਰ' ਯਾਤਰਾ
NEXT STORY