ਚੋਹਲਾ ਸਾਹਿਬ (ਜ.ਬ.) - ਬੀਤੀ 28 ਮਾਰਚ ਨੂੰ ਆਪਣੇ ਨਾਨਕੇ ਪਿੰਡ ਆਏ ਹਾਜ਼ੀਪੁਰ ਦੇ ਨੌਜਵਾਨ ਦੀ ਦਰਿਆ ਬਿਆਸ ’ਚ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਥਾਣਾ ਚੋਹਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਕਰਮੂਵਾਲਾ ਤੋਂ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਚੋਹਲਾ ਸਾਹਿਬ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸਵੇਰ ਸਮੇਂ ਕਰਮੂਵਾਲਾ ਦੇ ਪੱਤਣ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਹਾਜ਼ੀਪੁਰ ਜ਼ਿਲ੍ਹਾ ਕਪੂਰਥਲਾ ਦੇ ਤੌਰ ’ਤੇ ਹੋਈ ਹੈ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
ਦੂਜੇ ਪਾਸੇ ਮ੍ਰਿਤਕ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਮੁੰਡਾ ਨਾਨਕੇ ਪਿੰਡ ਧੂੰਦਾ ਵਿਖੇ ਆਇਆ ਹੋਇਆ ਸੀ। ਬੀਤੀ 28 ਮਾਰਚ ਨੂੰ ਦਰਿਆ ਬਿਆਸ ’ਚ ਡੁੱਬ ਗਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ
ਮਜੀਠਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ 3 ਦਾਅਵੇਦਾਰਾਂ ’ਚੋਂ ਕਿਸ ਨੂੰ ਮਿਲੇਗਾ ਮਜੀਠੀਆ ਦਾ ਥਾਪੜਾ, ਸਸਪੈਂਸ ਬਰਕਰਾਰ
NEXT STORY