ਬੁਢਲਾਡਾ (ਬਾਂਸਲ) : ਝਗੜੇ 'ਚ ਆਪਣੇ ਪੁੱਤ ਨੂੰ ਛੁਡਾਉਣ ਗਈ ਮਾਂ ਦੀ ਕੁੱਟਮਾਰ ਕਰਕੇ ਕੱਪੜੇ ਫਾੜਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਸ ਨੇ ਪੁੱਤਰੀ, ਪਤਨੀ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਕਰ ਰਹੇ ਅਧਿਕਾਰੀ ਥਾਣੇਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਮਾਇਆ ਪਤਨੀ ਵਿਜੈ ਕੁਮਾਰ ਵਾਸੀ ਵਾਰਡ ਨੰਬਰ-11 ਨੇ ਪੁਲਸ ਨੂੰ ਸੂਚਿਤ ਕੀਤਾ ਕਿ ਮੇਰੇ ਪੁੱਤਰ ਦੀ ਗਲੀ 'ਚ ਕੁੱਟਮਾਰ ਕੀਤੀ ਜਾ ਰਹੀ ਸੀ।
ਜਦੋਂ ਮੈਂ ਰੋਕਣ ਲਈ ਅੱਗੇ ਵਧੀ ਤਾਂ ਉਨ੍ਹਾਂ ਨੇ ਮੇਰੀ ਕੁੱਟਮਾਰ ਕਰਦਿਆਂ ਮੇਰੇ ਕੱਪੜੇ ਪਾੜ ਦਿੱਤੇ। ਇਸ 'ਤੇ ਪੁਲਸ ਨੇ ਲੱਕੀ, ਸਾਹਿਲ, ਜਯੋਤੀ, ਪਿੰਕੀ, ਕਿਰਨਾ ਵਾਸੀਆਨ ਵਾਰਡ ਨੰਬਰ-11 ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਕੈਨੇਡਾ ਤੋਂ ਫਿਰ ਆਈ ਮੰਦਭਾਗੀ ਖ਼ਬਰ, ਪਰਿਵਾਰ ਵਿਚ ਪੈ ਗਿਆ ਚੀਕ-ਚਿਹਾੜਾ
NEXT STORY