ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੇ ਭਬਾਤ ਸਥਿਤ ਸ਼ਿਵਾਲਿਕ ਵਿਹਾਰ ਖੇਤਰ ਵਿੱਚ ਇੱਕ ਦਫ਼ਤਰ ਅੰਦਰ ਵੜ ਕੇ ਔਰਤ ਨਾਲ ਕੁੱਟਮਾਰ ਕਰਨ, ਗਾਲੀ-ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਪੁਲਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਭਾਰਤੀ ਕੁਸ਼ਵਾਹਾ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕੁੱਝ ਸਾਲਾਂ ਤੋਂ ਇੱਥੇ ਰਹਿ ਕੇ ਪ੍ਰਾਈਵੇਟ ਕੰਮ ਕਰ ਰਹੀ ਹੈ।
ਉਸ ਦੀ ਜਾਣ-ਪਛਾਣ ਇੰਸਟਾਗ੍ਰਾਮ ਰਾਹੀਂ ਅਭਿਸ਼ੇਕ ਸ਼ਰਮਾ ਉਰਫ਼ ਗੌਰਵ ਨਾਲ ਹੋਈ ਸੀ, ਜੋ ਆਨਲਾਈਨ ਕੰਮ ਨਾਲ ਜੁੜਿਆ ਹੋਇਆ ਸੀ। ਸ਼ਿਕਾਇਤ ਅਨੁਸਾਰ 12 ਜੂਨ ਦੀ ਸਵੇਰ ਦਫ਼ਤਰ ਵਿੱਚ ਕੰਮ ਦੌਰਾਨ ਮੁਲਜ਼ਮ ਨੇ ਦਾਖ਼ਲ ਹੋ ਕੇ ਗਾਲੀ-ਗਲੋਚ ਕੀਤੀ ਅਤੇ ਬਾਹਰ ਜਾਣ ਦੀ ਕੋਸ਼ਿਸ਼ ਕਰਨ ’ਤੇ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਰੌਲਾ ਸੁਣ ਕੇ ਹੋਰ ਕਰਮਚਾਰੀ ਪਹੁੰਚੇ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰੋਂ ਭੱਜ ਕੇ ਲਿਵ-ਇਨ 'ਚ ਰਹਿਣ ਵਾਲਿਆਂ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ
NEXT STORY