ਜਗਰਾਓਂ (ਰਾਜ) : ਜਗਰਾਓਂ ਦੇ ਪਿੰਡ ਰਸੂਲਪੁਰ ਜੰਡੀ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜਦੋਂ ਪਿੰਡ 'ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਬਲਜੀਤ ਕੌਰ ਦੀ ਕੁਝ ਗੁੰਡਾ ਅਨਸਰਾਂ ਨੇ ਉਸ ਦੀ ਦੁਕਾਨ 'ਚ ਹੀ ਕੁੱਟਮਾਰ ਕੀਤੀ ਅਤੇ ਨਾਲ ਹੀ ਉਸ ਦੇ ਕੱਪੜੇ ਪਾੜਦੇ ਹੋਏ ਉਸ ਦੀ ਦੁਕਾਨ 'ਚ ਪਈ 50 ਹਜ਼ਾਰ ਦੀ ਨਕਦੀ ਵੀ ਚੁੱਕ ਕੇ ਲੈ ਗਏ। ਇਸ ਮੌਕੇ ਜਦੋਂ ਬਲਜੀਤ ਕੌਰ ਦੇ ਪਤੀ ਅਤੇ ਬੇਟੇ ਨੇ ਗੁੰਡਾ ਅਨਸਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪਿਓ-ਪੁੱਤ ਦੀ ਵੀ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ, ਨਹੀਂ ਹਟੇਗਾ 'ਰਾਤ ਦਾ ਕਰਫ਼ਿਊ'!
ਇਸ ਪੂਰੀ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਪਰ ਹੁਣ ਤੱਕ ਪੁਲਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਬਲਜੀਤ ਕੌਰ ਨੇ ਕਿਹਾ ਕਿ ਪਿੰਡ ਦੇ ਹੀ ਕੁੱਝ ਬੰਦਿਆਂ ਨੇ ਉਸ ਕੋਲੋਂ ਇਕ ਸਕੀਮ ਤਹਿਤ 5500 ਰੁਪਏ ਲਏ ਸਨ ਅਤੇ ਕਿਹਾ ਸੀ ਕਿ ਇਸ ਸਕੀਮ ਤਹਿਤ ਉਸ ਨੂੰ ਹਰ ਮਹੀਨੇ 1000 ਰੁਪਏ ਵਾਪਸ ਆਇਆ ਕਰਨਗੇ ਪਰ ਜਦੋਂ ਉਸ ਨੂੰ ਉਸਦੇ ਰੁਪਏ ਵਾਪਸ ਨਾ ਮਿਲੇ ਤਾਂ ਉਸਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਪੁੱਜੀ 'ਸ਼ਹੀਦ ਭਰਾ' ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਵਿਦਾਈ
ਇਸੇ ਰੰਜਿਸ਼ 'ਚ ਗੁੰਡਾ ਅਨਸਰਾਂ ਵੱਲੋਂ ਬੀਤੀ 24 ਜੁਲਾਈ ਨੂੰ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਦੇ ਕੱਪੜੇ ਫਾੜ ਦਿੱਤੇ ਗਏ, ਜਿਸ ਕਰਕੇ ਉਹ ਹੁਣ ਪੁਲਸ ਕੋਲੋਂ ਇਨਸਾਫ ਦੀ ਮੰਗ ਕਰ ਰਹੀ ਹੈ। ਇਸ ਪੂਰੇ ਮਾਮਲੇ ਬਾਰੇ ਜਾਂਚ ਕਰ ਰਹੇ ਪੁਲਸ ਅਧਿਕਾਰੀ ਸ਼ਕੀਲ ਮੋਹਮੰਦ ਨੇ ਕਿਹਾ ਕਿ ਪੀੜਤ ਜਨਾਨੀ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਜਲਦੀ ਹੀ ਉਸ ਨਾਲ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਸੜਕ ਹਾਦਸਿਆਂ' ਨੂੰ ਕੰਟਰੋਲ ਕਰਨ ਲਈ ਟਾਸਕ ਫੋਰਸ ਦਾ ਗਠਨ
ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦੀ ਮਾਰ, 7 ਪੁਲਸ ਮੁਲਾਜ਼ਮਾਂ ਸਮੇਤ 11 ਲੋਕ ਪਾਜ਼ੇਟਿਵ
NEXT STORY