ਖੰਨਾ (ਸੁਨੀਲ) — ਪਿੰਡ ਰਸੂਲੜਾ ਦੀ ਨਿਵਾਸੀ ਇਕ ਔਰਤ ਦੀ ਉਸ ਦੇ ਪਤੀ ਵਲੋਂ ਕੁੱਟਮਾਰ ਕਰਨ ਨਾਲ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀ ਔਰਤ ਨੂੰ ਉਸ ਦੇ ਪੁੱਤਰ ਨੇ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਹੈ।
ਹਸਪਤਾਲ 'ਚ ਇਲਾਜ ਅਧੀਨ ਰਾਜਿੰਦਰ ਕੌਰ (45) ਪਤਨੀ ਜਗਤਾਰ ਸਿੰਘ ਨਿਵਾਸੀ ਰਸੂਲੜਾ ਨੇ ਦੱਸਿਆ ਕਿ ਬੀਤੀ ਸ਼ਾਮ ਜਦ ਉਹ ਘਰ 'ਚ ਖਾਣਾ ਬਣਾ ਰਹੀ ਸੀ ਤਾਂ ਉਸ ਦਾ ਪਤੀ ਨਸ਼ੇ ਦੀ ਹਾਲਤ 'ਚ ਘਰ ਆਇਆ ਤੇ ਉਸ ਦੇ ਨਾਲ ਬਿਨ੍ਹਾਂ ਕਿਸੇ ਗੱਲ ਤੋਂ ਗਾਲਾਂ ਕੱਢਣ ਲੱਗਾ ਤੇ ਉਸ ਨਾਲ ਕੁੱਟਮਾਰ ਕਰਨ ਲੱਗਾ। ਇਸ ਦੌਰਾਨ ਉਸ ਦੇ ਪਤੀ ਨੇ ਉਸ ਦੇ ਸਿਰ 'ਤੇ ਲਾਠੀ ਮਾਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਸ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਦੇਣ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਮਹਿਲਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ।
ਜਲੰਧਰ: ਮੰਦਰ ਗਈ ਸੀ ਬਜ਼ੁਰਗ ਮਹਿਲਾ ਮੱਥਾ ਟੇਕਣ, ਪਰ ਲਾਸ਼ ਬਣ ਕੇ ਪਰਤੀ ਘਰ (ਵੀਡੀਓ)
NEXT STORY