ਮਲੋਟ (ਜੁਨੇਜਾ) : 7 ਮਹੀਨੇ ਪਹਿਲਾਂ ਮਲੋਟ ਤੋਂ ਗੁੰਮ ਹੋਈ ਇਕ ਜਨਾਨੀ ਦੇ ਪਰਿਵਾਰ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਭਟਕ ਰਹੇ ਪਤੀ ਨੂੰ ਆਖ਼ਰ ਇਨਸਾਫ਼ ਮਿਲ ਗਿਆ ਹੈ। ਸਿਟੀ ਮਲੋਟ ਪੁਲਸ ਵੱਲੋਂ ਇਸ ਮਾਮਲੇ ਲਈ ਜ਼ਿੰਮੇਵਾਰ ਦੋ ਮੁਲਜ਼ਮਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਉਸਦੇ ਦੀ ਮਹਿਲਾ ਸਾਥਣ ਦੀ ਪੁਲਸ ਭਾਲ ਕਰ ਰਹੀ ਹੈ।
ਕੀ ਹੈ ਮਾਮਲਾ
ਮਲੋਟ ਆਦਰਸ਼ ਨਗਰ ਦੀ ਇਕ ਬਿਊਟੀ ਪਾਰਲਰ ਸੰਚਾਲਕਾ ਰੇਖਾ ਰਾਣੀ ਪਤਨੀ ਸ਼ਗਨ ਲਾਲ 29 ਅਕਤੂਬਰ 2020 ਨੂੰ ਅਚਾਨਕ ਗੁੰਮ ਹੋ ਗਈ ਸੀ। ਗਾਇਬ ਜਨਾਨੀ ਦੇ ਪਤੀ ਦਾ ਕਹਿਣਾ ਸੀ ਕਿ ਉਸਦੀ ਪਤਨੀ ਨੂੰ ਮਨਪ੍ਰੀਤ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਕੰਗਣਖੇੜਾ ਅਤੇ ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪੰਜਾਵਾ ਹਾਲ ਅਬਾਦ ਕਲਗੀਧਰ ਨਗਰ ਨਜ਼ਦੀਕ ਦਾਨੇਵਾਲਾ ਮਲੋਟ (ਲਿਵ ਇਨ ਰਿਲੇਸ਼ਨ ਦੇ ਤੌਰ ਰਹਿ ਰਹੇ ਹਨ) ਵੱਲੋਂ ਉਸਦੀ ਪਤਨੀ ਨੂੰ ਨਜਾਇਜ਼ ਹਿਰਾਸਤ ਵਿਚ ਰੱਖਿਆ ਹੈ। ਸ਼ਗਨ ਲਾਲ ਅਨੁਸਾਰ ਉਸਦੀ ਪਤਨੀ ਨੇ ਉਕਤ ਜੋੜੇ ਦੇ ਪੈਸੇ ਦੇਣੇ ਸਨ ਜੋ ਸਮੇਤ ਵਿਆਜ ਕਈ ਗੁਣਾ ਵੱਧ ਵਾਪਸ ਕਰ ਦਿੱਤੇ ਹਨ ਪਰ ਇਹ ਜੋੜੇ ਕੋਲ ਉਸਦੀ ਪਤਨੀ ਦੇ ਚੈਕ ਅਤੇ ਐਫ਼ੀਡੇਵਿਟ ਹਨ ਜਿਸ ਕਰਕੇ ਉਸਦੀ ਪਤਨੀ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਇਸ ਪ੍ਰੇਸ਼ਾਨੀ ਕਰਕੇ ਉਸਦੀ ਪਤਨੀ ਇਕ ਵਾਰ ਪਹਿਲਾਂ 15/12/19 ਨੂੰ ਵੀ ਖ਼ੁਦਕੁਸ਼ੀ ਨੋਟ ਲਿਖ ਕੇ ਘਰੋਂ ਚਲੀ ਗਈ ਸੀ ਪਰ ਬਾਅਦ ਵਿਚ ਬੱਚਿਆ ਦੇ ਮੋਹ ਕਰਕੇ ਉਹ ਵਾਪਸ ਆ ਗਈ। ਸ਼ਗਨ ਲਾਲ ਦੀ ਸ਼ਿਕਾਇਤ ’ਤੇ ਸਿਟੀ ਪੁਲਸ ਨੇ ਐੱਫ਼. ਆਈ. ਆਰ. ਨੰਬਰ 295 ਮਿਤੀ 7/11/20 ਨੂੰ ਅ/ਧ 346 ਤਹਿਤ ਦਰਜ ਕਰ ਲਈ ਸੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸਬੂਤਾਂ ਤੋਂ ਬਾਅਦ ਹੋਈ ਕਾਰਵਾਈ
ਇਸ ਸਬੰਧੀ ਸਹਾਇਕ ਥਾਣੇਦਾਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁੰਮਸ਼ੁਦਾ ਮਹਿਲਾ ਦਾ ਫੋਨ ਟਰੈਕ ’ਤੇ ਲਾਇਆ ਸੀ ਜੋ ਪੜਤਾਲ ਦੌਰਾਨ ਪਤਾ ਲੱਗਾ ਕਿ ਇਕ ਮਜ਼ਦੂਰ ਪਰਿਵਾਰ ਦੇ ਮੁੰਡੇ ਨੂੰ ਨਹਿਰ ਵਿਚੋਂ ਮਿਲਿਆ ਸੀ। ਇਸ ਤੋਂ ਇਲਾਵਾ ਖ਼ੁਦਕੁਸ਼ੀ ਨੋਟ ਦੀ ਲਿਖਾਈ ਦੀ ਜਾਂਚ ਵੀ ਸਹੀ ਪਾਈ ਗਈ ਜਿਸ ਤੋਂ ਬਾਅਦ ਪੁਲਸ ਨੇ ਮਨਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਮਿਤੀ 14/5/21 ਨੂੰ ਅ/ਧ 306 ਦੇ ਦੋਸ਼ਾਂ ਤਹਿਤ ਨਾਮਜ਼ਦ ਕਰ ਦਿੱਤਾ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦ ਕਿ ਮਨਪ੍ਰੀਤ ਕੌਰ ਦੀ ਭਾਲ ਜਾਰੀ ਹੈ।
ਰੋਪੜ 'ਚ ਕਿਸਾਨਾਂ ਅਤੇ RSS ਦਾ ਟਕਰਾਅ ਟਲਿਆ, ਖ਼ੂਨਦਾਨ ਕੈਂਪ ਹੋਇਆ ਰੱਦ
NEXT STORY