ਰੂਪਨਗਰ (ਵਰੁਣ)- ਰੂਪਨਗਰ ਸਿਵਲ ਹਸਪਤਾਲ ਵਿਖੇ ਅੱਜ ਆਰ. ਐੱਸ. ਐੱਸ. ਵੱਲੋਂ ਲਗਾਇਆ ਜਾ ਰਿਹਾ ਖ਼ੂਨਦਾਨ ਕੈਂਪ ਕਿਸਾਨਾਂ ਦੇ ਨਿਸ਼ਾਨੇ 'ਤੇ ਸੀ। ਇਸ ਤੋਂ ਬਾਅਦ ਅੱਜ ਸਵੇਰ ਤੋਂ ਹੀ ਰੂਪਨਗਰ ਵਿਖੇ ਵੱਖ-ਵੱਖ ਸਥਾਨਾਂ ਉਤੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਗਈ ਸੀ।
ਉਧਰ ਕਿਸਾਨ ਵੀ ਭਾਰੀ ਸੰਖਿਆ ਦੇ ਵਿਚ ਵੱਖ-ਵੱਖ ਇਲਾਕਿਆਂ ਤੋਂ ਰੂਪਨਗਰ ਦੇ ਬੇਲਾ ਚੌਂਕ ਵਿਖੇ ਇਕੱਠੇ ਹੋ ਗਏ। ਇਸ ਮੌਕੇ ਪੁਲਸ ਪ੍ਰਸ਼ਾਸਨ ਦੀ ਸੂਝ-ਬੂਝ ਦੇ ਨਾਲ ਉਨ੍ਹਾਂ ਨੇ ਸਿਵਲ ਹਸਪਤਾਲ ਰੂਪਨਗਰ ਰਾਬਤਾ ਕੀਤਾ ਅਤੇ ਸਿਵਲ ਹਸਪਤਾਲ ਰੂਪਨਗਰ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਕੈਂਪ ਨੂੰ ਪਹਿਲਾਂ ਇਹ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਜਿਸ ਤੋਂ ਬਾਅਦ ਹੁਣ ਬੇਲਾ ਚੌਂਕ ਵਿਖੇ ਇਕੱਤਰ ਕਿਸਾਨਾਂ ਦੇ ਪੰਜ ਮੈਂਬਰੀ ਵਫ਼ਦ ਨੇ ਹਸਪਤਾਲ ਜਾ ਕੇ ਖ਼ੁਦ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਵਾਪਸ ਬੇਲਾ ਚੌਕ ਪੁੱਜ ਕੇ ਐਲਾਨਿਆ ਕਿ ਇਹ ਸਾਡੀ ਵੱਡੀ ਜਿੱਤ ਹੈ ਅਤੇ ਜਦੋਂ ਤਕ ਖੇਤੀ ਬਿਲ ਰੱਦ ਨਹੀਂ ਹੋ ਜਾਂਦੇ ਉਦੋਂ ਤਕ ਪੰਜਾਬ ਵਿੱਚ ਕਿਤੇ ਵੀ ਭਾਜਪਾ ਆਰ. ਐੱਸ. ਐੱਸ. ਦੀ ਗਤੀਵਿਧੀ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਮੌਕੇ ਵੱਡੀ ਗੱਲ ਇਹ ਰਹੀ ਕਿ ਆਮ ਦਿਨਾਂ ਵਿੱਚ ਡੰਡੇ ਮਾਰਨ ਵਾਲੀ ਪੁਲਸ ਕਿਸਾਨ ਸੰਘਰਸ਼ਕਾਰੀਆਂ ਨੂੰ ਠੰਢਾ ਪਲਾਉਂਦੀ ਹੋਈ ਨਜ਼ਰ ਆਈ।
ਇਹ ਵੀ ਪੜ੍ਹੋ: ਭੁਲੱਥ ਦੇ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਰੰਗੇ ਹੱਥੀਂ ਫੜਿਆ ਜੋੜਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਫਤਿਹਗੜ੍ਹ ਸਾਹਿਬ 'ਚ ਅਚਾਨਕ ਗੋਲੀ ਲੱਗਣ ਕਾਰਨ ਕਾਂਸਟੇਬਲ ਦੀ ਮੌਤ, ਪੁਲਸ ਕਰ ਰਹੀ ਜਾਂਚ
NEXT STORY