ਮੋਗਾ (ਕਸ਼ਿਸ਼): ਜੇਕਰ ਤੁਸੀਂ ਵੀ ਗਰਮੀ ਵਿਚ ਠੰਡੀ-ਠੰਡੀ ਬੀਅਰ ਪੀਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਤੁਹਾਨੂੰ ਵੀ ਠੇਕੇ ਤੋਂ ਐਕਸਪਾਇਰੀ ਡੇਟ ਵਾਲੀ ਬੀਅਰ ਮਿਲ ਸਕਦੀ ਹੈ, ਜੋ ਤੁਹਾਡੀ ਸਿਹਤ ਲਈ ਕਈ ਗੁਣਾ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤ ਨੇ ਖਿੱਚੀ ਜੰਗ ਦੀ ਤਿਆਰੀ! ਅੰਡਰਗ੍ਰਾਊਂਡ ਹਮਲੇ ਲਈ...
ਮੋਗਾ ਦੇ ਚੈਂਬਰ ਰੋਡ 'ਤੇ ਇਕ ਠੇਕੇ 'ਤੇ ਐਕਸਪਾਇਰੀ ਬੀਅਰ ਵਿਕ ਰਹੀ ਸੀ। ਜਦੋਂ ਇਹ ਮਾਮਲਾ ਵਿਭਾਗ ਤੱਕ ਪਹੁੰਚਿਆ ਤਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਉੱਥੇ ਛਾਪੇਮਾਰੀ ਕੀਤੀ ਗਈ। ਉੱਥੇ ਵਿਭਾਗ ਦੀ ਟੀਮ ਨੂੰ ਐਕਸਪਾਇਰੀ ਡੇਟ ਦੀ ਬੀਅਰ ਮਿਲੀ। ਟੀਮ ਵੱਲੋਂ ਇਸ ਐਕਸਪਾਇਰੀ ਬੀਅਰ ਦਾ ਸੈਂਪਲ ਲੈ ਕੇ ਕਾਰਵਾਈ ਲਈ ਅੱਗੇ ਭੇਜ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: 'ਜੰਗ' ਦੀ ਤਿਆਰੀ ਵਿਚਾਲੇ ਪਾਕਿਸਤਾਨ ਨੇ ਪੰਜਾਬ 'ਚ ਭੇਜੇ ਰਾਕੇਟ, ਗ੍ਰਨੇਡ ਤੇ IED
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਮੋਗਾ ਦੇ ਚੈਂਬਰ ਰੋਡ 'ਤੇ ਠੇਕੇ 'ਤੇ ਐਕਸਪਾਇਰੀ ਬੀਅਰ ਮਿਲ ਰਹੀ ਹੈ ਅਤੇ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਚੈਕਿੰਗ ਕੀਤੀ ਗਈ ਤਾਂ ਇਹ ਸ਼ਿਕਾਇਤ ਦਰੁਸਤ ਨਿਕਲੀ। ਜਾਂਚ ਵਿਚ ਸਾਹਮਣੇ ਆਇਆ ਕਿ ਇਸ ਠੇਕੇ 'ਤੇ ਬੀਅਰ ਦੀਆਂ ਕਈ ਬੋਤਲਾਂ ਤੇ ਕੈਨ ਐਕਸਾਇਰੀ ਹਨ, ਜਿਨ੍ਹਾਂ ਨੂੰ ਸੀਲ ਕਰ ਕੇ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਰਕ ’ਚ ਸੈਰ ਕਰ ਰਹੇ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY