ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਬਹਿਬਲ ਕਲਾਂ 'ਚ ਨੈਸ਼ਨਲ ਹਾਈਵੇ 54 'ਤੇ ਪਿਛਲੇ ਕਰੀਬ 14 ਮਹੀਨਿਆਂ ਤੋਂ ਚੱਲ ਰਹੇ ਬੇਅਦਬੀ ਇਨਸਾਫ਼ ਮੋਰਚੇ ਵੱਲੋਂ ਹੁਣ ਤੱਕ ਵੀ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਉਕਤ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 5 ਫਰਵਰੀ ਨੂੰ ਨੈਸ਼ਨਲ ਹਾਈਵੇ 54 ਨੂੰ ਦੋਹਾਂ ਪਾਸਿਓਂ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਤੇ ਮੋਰਚੇ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਕੇ ਜਦੋਂ ਤੱਕ ਇਨਸਾਫ਼ ਦਵਾਉਣ ਲਈ ਸੰਗਤਾਂ ਨੂੰ ਲਿਖਤੀ ਤੌਰ 'ਤੇ ਵਿਸ਼ਵਾਸ ਨਹੀਂ ਦਿੰਦੇ , ਉਸ ਵੇਲੇ ਤੱਕ ਰੋਡ ਪੂਰਨ ਤੌਰ 'ਤੇ ਬੰਦ ਰਹੇਗਾ ਅਤੇ ਆਉਣ ਵਾਲੇ ਸਮੇਂ 'ਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਇਹ ਮੋਰਚਾ 4 ਦਿਨ 'ਚ ਦਾਖ਼ਲ ਹੋ ਗਿਆ ਹੈ।
ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀ ਕਾਂਡ : SIT ਨੇ ਜ਼ਿਲ੍ਹਾ ਅਦਾਲਤ ਨੂੰ ਸੌਂਪੀ ਸੀਲਬੰਦ ਸਟੇਟਸ ਰਿਪੋਰਟ
ਦੱਸ ਦੇਈਏ ਕਿ ਮੋਰਚਾ ਵਾਲੀ ਥਾਂ 'ਤੇ ਪਹੁੰਚਦਿਆਂ ਹੀ ਪੁਲਸ ਵੱਲੋਂ ਸਖ਼ਤ ਪੁਖ਼ਤਾ ਪ੍ਰਬੰਧ ਕੀਤਾ ਗਏ ਹਨ, ਜਿੱਥੇ ਵਾਹਨਾਂ ਦੀ ਗੰਭੀਰਤਾ ਨਾਲ ਚੈਕਿੰਗ ਕਰਦਿਆਂ ਆਉਣ-ਜਾਣ ਵਾਲੇ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਬਦਲੇ ਗਏ ਰਸਤਿਆਂ ਬਾਰੇ ਵੀ ਪੁਲਸ ਵੱਲੋਂ ਬੜੇ ਹੀ ਵਿਸਥਾਰ ਨਾਲ ਰਾਹਗੀਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰਾਤ ਸਮੇਂ ਵੀ ਮੋਰਚੇ 'ਚ ਮੌਜੂਦ ਸੰਗਤ ਸੜਕ ਦੇ ਬਿਲਕੁਲ ਵਿਚਕਾਰ ਬੈਠ ਕੇ ਲੰਗਰ ਛਕਦੀ ਹੈ ਅਤੇ ਬਾਕੀ ਉੱਥੇ ਹੀ ਬੈਠੇ ਆਰਾਮ ਕਰਦੇ ਹਨ।
ਇਹ ਵੀ ਪੜ੍ਹੋ- ਬਠਿੰਡਾ ਨਿਗਮ ਤੈਅ ਕਰੇਗਾ ਮਨਪ੍ਰੀਤ ਬਾਦਲ ਦਾ ਭਾਜਪਾ 'ਚ ਕੱਦ, BJP ਦੀਆਂ ਸੂਬਾ ਗਤੀਵਿਧੀਆਂ 'ਚ ਨਹੀਂ ਆ ਰਹੇ ਨਜ਼ਰ
ਇਸ ਮੌਕੇ ਗੱਲ ਕਰਦਿਆਂ ਇਨਸਾਫ਼ ਮੋਰਚਾ ਦੇ ਸੰਚਾਲਕ ਅਤੇ ਆਗੂ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਜਾਮ ਲਗਾਉਣ ਲਈ ਸਰਕਾਰ ਨੇ ਸਾਨੂੰ ਮਜ਼ਬੂਰ ਕੀਤਾ ਹੈ ਕਿਉਂਕਿ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ 11 ਮਹੀਨਿਆਂ ਦੇ ਕਾਰਜਕਾਲ ਦੌਰਾਨ ਵੀ ਇਨਸਾਫ਼ ਨਹੀਂ ਮਿਲਿਆ ਅਤੇ ਸਰਕਾਰ ਦੇ ਵਿਧਾਇਕ ਅਤੇ ਕਈ ਆਗੂ ਖ਼ੁਦ ਮੋਰਚੇ 'ਚ ਪਹੁੰਚ ਕੇ ਵਾਅਦਾ ਕਰਕੇ ਗਏ ਸਨ ਕਿ ਉਹ ਆਪਣੇ ਕਹੇ ਬੋਲਾਂ 'ਤੇ ਖਰੇ ਨਹੀਂ ਉੱਤਰੇ। ਸੁਖਰਾਜ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਦੇ ਚੱਲਦਿਆਂ ਹੀ ਇਹ ਹਾਈਵੇ ਜਾਮ ਕੀਤਾ ਗਿਆ ਅਤੇ ਜੇਕਰ ਹੋਇਆ ਤਾਂ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਵੇਂ ਅੱਜ ਇਕ ਟੋਲ ਪਲਾਜ਼ਾ ਬੰਦ ਕੀਤਾ ਗਿਆ ਹੈ , ਆਉਣ ਵਾਲੇ ਸਮੇਂ 'ਚ ਅਜਿਹੇ ਹੀ ਹੋਰ ਸਖ਼ਤ ਫ਼ੈਸਲੇ ਲਏ ਜਾ ਸਕਦੇ ਹਨ। ਇਸ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਜਾਂ ਸੰਗਤਾਂ ਨੂੰ ਕੋਈ ਠੋਸ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
19 ਸਾਲਾ ਇਸ ਮੁੰਡੇ ਦੀ ਹਿੰਮਤ ਕਰ ਦੇਵੇਗੀ ਹੈਰਾਨ, ਹੱਥ ਦੀਆਂ ਵੱਢੀਆਂ ਉਂਗਲੀਆਂ ਫੜ੍ਹ ਬੱਸ 'ਚ ਖਾਧੇ ਧੱਕੇ ਤੇ ਅਖ਼ੀਰ...
NEXT STORY