ਬਹਿਰਾਮਪੁਰ (ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਕਰੀਬ 6-7 ਪਿੰਡ ਜੋ ਰਾਵੀ ਦਰਿਆ ਤੋਂ ਪਾਰ ਵਾਲੇ ਪਾਸੇ ਵਸੇ ਹੋਏ ਹਨ, ਉਥੇ ਦੇ ਲੋਕ ਆਜ਼ਾਦੀ ਦੇ ਕਈ ਵਰ੍ਹੇ ਬੀਤਣ ਮਗਰੋਂ ਵੀ ਅੱਜ ਤੱਕ ਆਜ਼ਾਦੀ ਦਾ ਸਹੀ ਆਨੰਦ ਨਾ ਮਿਲਣ ਨੂੰ ਆਪਣੀ ਬਦਕਸਮਤੀ ਸਮਝਦੇ ਹਨ। ਵਰਨਣਯੋਗ ਹੈ ਕਿ ਰਾਵੀ ਦਰਿਆ ਤੋਂ ਪਾਰ ਵੱਲ ਵੱਸੇ ਲੋਕਾਂ ਦੇ ਪਿੰਡ ਇਕ ਟਾਪੂ ਦੀ ਤਰ੍ਹਾਂ ਹਨ। ਇਸ ਇਲਾਕੇ ਦੇ ਤਿੰਨ ਪਾਸੇ ਰਾਵੀ ਦਰਿਆ ਹੈ ਅਤੇ ਇਕ ਪਾਸੇ ਪਾਕਿਸਤਾਨ ਦੀ ਹੱਦ ਹੈ।
ਇਹ ਵੀ ਪੜ੍ਹੋਂ : ਨਾਕੇ ਖੁੱਲ੍ਹਣ ਦੇ ਬਾਅਦ ਵੀ ਸ੍ਰੀ ਹਰਿਮੰਦਰ ਸਾਹਿਬ ’ਚ ਸੰਗਤਾਂ ਦੀ ਨਹੀਂ ਵਧ ਰਹੀ ਗਿਣਤੀ
ਇਸ ਸਬੰਧੀ ਇਲਾਕਾ ਵਾਸੀ ਸਾਬਕਾ ਸਰਪੰਚ ਰੁਪ ਸਿੰਘ ਭਰਿਆਲ, ਬਲਵਿੰਦਰ ਬਿੱਟੂ ਮਕੌੜਾ, ਸਾਬਕਾ ਸਰਪੰਚ ਬਲਦੇਵ ਸਿੰਘ, ਸਰਪੰਚ ਗੁਰਨਾਮ ਸਿੰਘ ਅਤੇ ਪਵਨ ਕੁਮਾਰ ਆਦਿ ਇਲਾਕਾ ਵਾਸੀਆ ਨੇ ਦੱਸਿਆ ਕਿ ਸਾਡੇ ਪਿੰਡਾਂ ਨੂੰ ਸਿਰਫ 3-4 ਮਹੀਨੇ ਪਲੂਟਨ ਪੁਲ ਦੀ ਸਹਾਇਤਾ ਨਾਲ ਰਾਵੀ ਦਰਿਆ ਤਂੋਂ ਆਰ ਵਾਲੇ ਪਾਸੇ ਨਾਲ ਜੋੜਿਆ ਜਾਂਦਾ ਹੈ ਅਤੇ ਬਾਕੀ ਸਮਾਂ ਸਾਨੂੰ ਇਕ ਕਿਸ਼ਤੀ ਦੇ ਸਹਾਰੇ ਤੱਕ ਹੀ ਸੀਮਤ ਹੋਣਾ ਪੈਦਾ ਹੈ, ਜਿਸ ਕਾਰਣ ਬਰਸਾਤ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਇਕ ਕਿਸ਼ਤੀ ਦੇ ਸਹਾਰੇ ਅੱਧੀ ਦਰਜਨ ਪਿੰਡਾਂ ਦੀ ਜਨਤਾ ਸਕੂਲਾਂ-ਕਾਲਜ ਸਮੇਤ ਹੋਰ ਕੰਮਕਾਰ ਨੂੰ ਆਉਣ-ਜਾਣਾ ਇਸ 'ਤੇ ਨਿਰਭਰ ਕਰਦਾ ਹੈ ਪਰ ਇਸ ਕਿਸ਼ਤੀ 'ਤੇ ਆਰ-ਪਾਰ ਜਾਣ ਲਈ ਲੋਕਾਂ ਨੂੰ ਕਈ-ਕਈ ਘੰਟੇ ਅੱਤ ਦੀ ਗਰਮੀ ਵਿਚ ਧੁੱਪ 'ਚ ਬੈਠਣ ਲਈ ਮਜਬੂਰ ਹੋਣਾ ਪੈਦਾ ਹੈ।
ਇਹ ਵੀ ਪੜ੍ਹੋਂ : ਸਾਵਧਾਨ ਹੋ ਜਾਓ ਕਿਉਂਕਿ ਆਪਣਿਆਂ ਤੋਂ ਵਿਛੜਨ ਦਾ ਗਮ ਅਸੀਂ ਹੋਰ ਨਹੀਂ ਸਹਿ ਸਕਦੇ
ਇਲਾਕਾ ਵਾਸੀਆਂ ਨੇ ਕੇਦਰ ਅਤੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਰਾਵੀ ਦਰਿਆ 'ਤੇ ਪੱਕੇ ਪੁੱਲ ਦਾ ਨਿਰਮਾਣ ਕਰਵਾਇਆ ਜਾਵੇ ਅਤੇ ਲੋਕਾਂ ਦੀ ਖੱਜਲ-ਖੁਆਰ ਨੂੰ ਰੋਕਣ ਲਈ ਜਲਦ ਇਕ ਹੋਰ ਛੋਟੀ ਕਿਸ਼ਤੀ ਸ਼ੁਰੂ ਕੀਤੀ ਜਾਵੇ ਤਾਂ ਕਿ ਸਾਡੀ ਥੋੜੀ ਖੱਜਲ-ਖੁਆਰੀ ਘੱਟ ਸਕੇ ਅਤੇ ਬਾਕੀ ਵੀ ਸਾਰੀਆ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਸਾਨੂੰ ਵੀ ਮਿਲਣ ਵਾਲੀਆ ਸਹੂਲਤਾਂ ਦਾ ਲਾਭ ਮਿਲ ਸਕੇ। ਜਿਸ ਤਹਿਤ ਅੱਜ ਵਿਭਾਗ ਵਲੋਂ ਰਾਵੀ ਦਰਿਆ ਤੋਂ ਪੁੱਲ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਣ ਲੋਕਾਂ ਲਈ ਸਿਰਫ ਇਕ ਕਿਸ਼ਤੀ ਦਾ ਸਹਾਰਾ ਹੈ।ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਪੱਤਣ 'ਤੇ ਪੱਕੇ ਪੁੱਲ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਆਉਣ-ਜਾਣ ਦੀ ਸਹੀ ਸਹੂਲਤ ਮਿਲ ਸਕੇ।
ਇਹ ਵੀ ਪੜ੍ਹੋਂ : ਪੁਲਸ ਦੀ ਗਲਤੀ ਨਾਲ ਬੁਝ ਗਿਆ ਘਰ ਦਾ ਚਿਰਾਗ, ਸੁਸਾਇਡ ਨੋਟ 'ਚ ਬਿਆਨਿਆ ਦਰਦ
ਬੈਂਕ 'ਚੋਂ ਪੈਸੇ ਕਢਵਾਉਣ ਆਏ ਬੀਮਾਰ ਵਿਅਕਤੀ ਦੀ ਮੌਤ, ਮੈਨੇਜਰ ਨੇ ਇਕ ਨਾ ਸੁਣੀ
NEXT STORY