ਜਲੰਧਰ (ਰਮਨਦੀਪ ਸੋਢੀ) : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਦੀ ਹਾਜ਼ਰੀ ਤੋਂ ਬਿਨਾਂ ਪਾਰਟੀ ਦੀ ਹਾਜ਼ਰੀ ਨਹੀਂ ਲੱਗਦੀ ਹੁੰਦੀ ਸੀ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਅਸੀਂ ਦੋਵੇਂ ਕੰਮ ਕਰਨ ਨਿਕਲਦੇ ਸੀ ਤਾਂ ਸੁਖਪਾਲ ਖਹਿਰਾ ਦੇ ਸਾਥ ਨਾਲ ਉਨ੍ਹਾਂ ਦੇ ਕੰਮ ਦਾ ਅੱਧਾ ਭਾਰ ਹਲਕਾ ਹੋ ਜਾਂਦਾ ਸੀ। ਇਸ ਸਬੰਧੀ ਮਿਸਾਲ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਫਿਰੋਜ਼ਪੁਰ 'ਚ ਕਿਸੇ ਝਗੜੇ ਕਾਰਨ 2 ਬੀਬੀਆਂ ਧਰਨੇ 'ਤੇ ਬੈਠ ਗਈਆਂ ਸਨ, ਉੱਥੇ ਵੀ ਉਹ ਨਹੀਂ ਪੁੱਜ ਸਕੇ ਪਰ ਸੁਖਪਾਲ ਖਹਿਰਾ ਦੇ ਉੱਥੇ ਜਾਣ ਤੋਂ ਬਾਅਦ ਬੀਬੀਆਂ ਨੇ ਆਪਣਾ ਧਰਨਾ ਚੁੱਕ ਲਿਆ। ਪਾਰਟੀ 'ਚ ਚੱਲ ਰਹੇ ਹਾਲਾਤ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਜ਼ਿੰਮੇਵਾਰੀਆਂ ਬਦਲਦੀ ਰਹਿੰਦੀ ਹੈ ਤੇ ਜਲਦ ਹੀ ਸਭ ਕੁਝ ਸਹੀ ਹੋ ਜਾਵੇਗਾ।
ਜਦੋਂ ਜੈ ਪ੍ਰਕਾਸ਼ ਨਾਰਾਇਣ ਦੀ ਥਾਂ ਪਹਿਲੀ ਵਾਰ ਜਲੰਧਰ ਆਏ ਸੀ ਅਟਲ ਜੀ
NEXT STORY