ਸੰਗਰੂਰ : ਸੰਗਰੂਰ ਦੇ ਸਾਂਸਦ ਭਗਵੰਤ ਮਾਨ ਦੇ ਨਾਂ ਉਸ ਸਮੇਂ ਇਕ ਹੋਰ ਉਪਲੱਬਧੀ ਦਰਜ ਹੋ ਗਈ, ਜਦੋਂ ਉਨ੍ਹਾਂ ਨੂੰ ਕੈਨਰਾ ਬੈਂਕ ਸਟਾਫ ਫੈੱਡਰੇਸ਼ਨ ਵੱਲੋਂ ਕਰਵਾਈ ਜਾ ਰਹੀ 5ਵੀਂ ਆਲ ਇੰਡੀਆ ਕਾਨਫਰੰਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਾ ਭੇਜਿਆ ਗਿਆ। ਭਗਵੰਤ ਮਾਨ ਨੂੰ ਇਹ ਸੱਦਾ ਇਸ ਲਈ ਭੇਜਿਆ ਗਿਆ, ਕਿਉਂਕਿ ਬੈਂਗਲੌਰ ਵਿਚ ਵੀ ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਹਨ। ਬੈਂਗਲੌਰ ਦੇ ਲੋਕ ਭਗਵੰਤ ਮਾਨ ਨੂੰ ਸੁਣਨਾ ਪਸੰਦ ਕਰਦੇ ਹਨ। ਉਨ੍ਹਾਂ ਨੇ ਮਾਨ ਨੂੰ ਸੁਣਨ ਅਤੇ ਆਪਣੀ ਮਾਤ ਭਾਸ਼ਾ ਵਿਚ ਸਮਝਣ ਲਈ ਸਪੈਸ਼ਲ ਐਪ ਡਾਊਨਲੋਡ ਕੀਤੀਆਂ ਹੋਈਆਂ ਹਨ, ਜਿਸ ਰਾਹੀਂ ਉਹ ਭਗਵੰਤ ਮਾਨ ਦੇ ਭਾਸ਼ਣਾਂ ਨੂੰ ਕੰਨੜ ਭਾਸ਼ਾ ਵਿਚ ਕਨਵਰਟ ਕਰਕੇ ਸੁਣਦੇ ਹਨ।
ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਦੇਸ਼ ਦੇ ਉਭਰ ਰਹੇ ਸਾਫ ਅਕਸ ਵਾਲੇ ਰਾਜਨੀਤਕ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਜਾਂਦਾ ਹੈ। ਪਿਛਲੀ ਵਾਰ ਇਸ ਸੰਸਥਾ ਵੱਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਕੱਨ੍ਹਈਅk ਕੁਮਾਰ ਨੂੰ ਸੱਦਿਆ ਗਿਆ ਸੀ। ਇਸ ਪ੍ਰੋਗਰਾਮ ਦੀ ਅਗਵਾਈ ਜੇ.ਐੱਸ. ਵਿਸ਼ਵਨਾਥ ਪ੍ਰਧਾਨ ਸੀ.ਬੀ.ਐੱਸ.ਐੱਫ. ਕਰਨਗੇ ਅਤੇ ਪ੍ਰੋਗਰਾਮ ਦਾ ਉਦਘਾਟਨ ਮੇਧਾ ਪਟਕਰ ਕਰਨਗੇ। ਪ੍ਰੋਗਰਾਮ ਦਾ ਉਦਘਾਟਨ ਸ਼ਨੀਵਾਰ 22 ਫਰਵਰੀ ਸਵੇਰੇ 11 ਵਜੇ ਹੋਵੇਗਾ।
ਕੋਰੋਨਾ ਵਾਇਰਸ ਕਰਕੇ ਦੁੱਗਣੇ ਹੋਏ ਏਅਰ ਟਿਕਟਾਂ ਦੇ ਰੇਟ, ਚੀਨ ਦਾ ਏਅਰ ਰੂਟ ਬੰਦ
NEXT STORY