ਜਲੰਧਰ/ਚੰਡੀਗੜ੍ਹ—'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ 'ਚ ਇੰਚਾਰਜ ਬਣਾਇਆ ਗਿਆ ਹੈ। ਉਨ੍ਹਾਂ ਨੇ ਨਵਜੋਤ ਸਿੱਧੂ ਸਣੇ ਹੋਰ ਲੀਡਰਾਂ ਨੂੰ ਵੀ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਐਲਾਨ ਦੇ ਨਾਲ ਹੀ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੀ ਸਰਗਰਮ ਹੋ ਗਏ ਹਨ। ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿੱਥੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਸੋਹਲੇ ਗਾਉਂਦੇ ਹੋਏ ਕਿਹਾ ਕਿ ਜੇਕਰ ਸਿੱਧੂ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੁੰਦੇ ਹਨ ਤਾਂ ਉਹ ਉਨ੍ਹਾਂ ਦਾ ਵੈੱਲਕਮ ਕਰਨਗੇ।
ਇਸ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਗੁਰਤੇਜ ਪੰਨੂੰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕੀਤਾ। ਗੁਰਤੇਜ ਪੰਨੂੰ ਵਿਦਿਆਰਥੀ ਲੀਡਰ ਹਨ ਅਤੇ ਉਹ ਅਨੁਰਾਗ ਠਾਕੁਰ ਨਾਲ ਭਾਜਪਾ 'ਚ ਰਹਿ ਚੁੱਕੇ ਹਨ। ਇਸ ਦੌਰਾਨ 'ਆਪ' ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਆਉਣ ਦੀ ਪੇਸ਼ਕਸ਼ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਹ ਤਾਂ ਖੁਦ ਨਵਜੋਤ ਸਿੰਘ ਸਿੱਧੂ ਦੇ ਫੈਨ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸ਼ੋਅ 'ਲਾਫਟਰ ਚੈਲੰਜ' 'ਚ ਮੇਰੇ ਜੱਜ ਰਹੇ ਸਨ, ਕਦੇ ਵੀ ਕੋਈ ਬੰਦਾ ਆਪਣੇ ਮਾਂ-ਪਿਓ ਅਤੇ ਰਾਇਲ ਮਾਡਲ ਤੋਂ ਵੱਡਾ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਜਦੋਂ ਮੈਚ 'ਚ ਸਿੱਧੂ ਆਉਟ ਹੋ ਜਾਂਦੇ ਸਨ ਤਾਂ ਉਹ ਟੀ. ਵੀ. ਹੀ ਬੰਦ ਕਰ ਦਿੰਦੇ ਸਨ। ਸਿੱਧੂ ਬੇਹੱਦ ਇਮਾਨਦਾਰ ਸ਼ਖਸ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਸਾਰੇ ਪੰਜਾਬ ਨੂੰ ਚਾਹੁੰਦਾ ਹਾਂ ਕਿ ਇਕੱਠੇ ਹੋ ਜਾਓ। ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਸਿੱਧੂ ਨੂੰ ਵੀ ਆਫਰ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ 'ਆਪ' 'ਚ ਸ਼ਾਮਲ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਵੈੱਲਕਮ ਕਰਾਂਗਾ।
ਇਨਸਾਨੀਅਤ ਸ਼ਰਮਸਾਰ : ਫਿਰੋਜ਼ਪੁਰ ’ਚੋਂ ਬਰਾਮਦ ਹੋਇਆ ਨਵ-ਜੰਮੇ ਬੱਚੇ ਦਾ ਭਰੂਣ
NEXT STORY