ਸੰਗਰੂਰ,(ਸਿੰਗਲਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ 'ਆਪ' ਪੰਜਾਬ ਨੇ ਨੈਸ਼ਨਲ ਹਾਈਵੇ 'ਤੇ ਭੁੱਖੇ-ਪਿਆਸੇ ਰਾਹਗੀਰਾਂ, ਟਰੱਕ ਡਾਰਾਇਵਰਾਂ ਤੇ ਮੁਸਾਫਰਾਂ ਸਮੇਤ ਮੱਝਾਂ-ਗਾਂਵਾ ਵਾਲਿਆਂ ਨੂੰ ਲੰਗਰ ਵੰਡਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨ ਨੇ ਦੱਸਿਆਂ ਕਿ ਜਦੋਂ ਉਹ ਵਿਦੇਸ਼ ਮੰਤਰਾਲਿਆਂ ਤੋਂ ਪਾਸ ਬਣਵਾਕੇ ਦਿੱਲੀ ਤੋਂ ਵਾਪਸ ਸੰਗਰੂਰ ਵੱਲ ਆ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ 'ਚ ਪੰਜਾਬ ਤੋਂ ਬਾਹਰਲੇ ਸੂਬੇ ਦੇ ਇੱਕ ਟਰੱਕ ਡਾਰਾਇਵਰ ਨੇ ਦੋਵੇ ਹੱਥ ਜੋੜਕੇ ਰੋਕਿਆ ਅਤੇ ਦੱਸਿਆਂ ਕਿ ਢਾਬੇ ਬੰਦ ਹੋਣ ਕਰਕੇ ਉਹ ਰੋਟੀ-ਪਾਣੀ ਤੋਂ ਬਹੁਤ ਔਖਾ ਹੈ। ਇਸ ਕਰਕੇ ਜੇਕਰ ਉਹਨਾਂ ਨੂੰ ਪੀਣ ਵਾਲਾ ਪਾਣੀ ਮੁਹੱਇਆ ਕਰਵਾਇਆ ਜਾਵੇ ਤਾਂ ਬਹੁਤ ਧੰਨਵਾਦ ਹੋਵੇਗਾ।
ਮਾਨ ਨੇ ਦੱਸਿਆਂ ਕਿ ਉਨ੍ਹਾਂ ਇਸ ਸਬੰਧੀ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਨਾਲ ਸੰਪਰਕ ਕੀਤਾ ਅਤੇ ਲੰਗਰ ਤਿਆਰ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਦੱਸਿਆਂ ਕਿ ਤਿਆਰ ਕੀਤਾ ਲੰਗਰ ਉਹ ਆਪਣੀ ਗੱਡੀ ਰਾਹੀ ਲੈ ਕੇ ਸੰਗਰੂਰ ਤੋਂ ਪਾਂਤੜਾ ਨਰਵਾਨਾ ਨੈਸ਼ਨਲ ਹਾਈਵੇ 'ਤੇ ਗਏ, ਜਿੱਥੇ ਉਨ੍ਹਾਂ ਭੁੱਖੇ-ਪਿਆਸੇ ਰਾਹਗੀਰਾਂ, ਟਰੱਕ ਡਾਰਾਇਵਰਾਂ ਤੇ ਮੁਸਾਫਰਾਂ ਸਮੇਤ ਮੱਝਾਂ-ਗਾਂਵਾ ਵਾਲਿਆਂ ਨੂੰ ਇਹ ਲੰਗਰ ਵੰਡਿਆ।
ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ 'ਚ ਇਹ ਵੱਖ-ਵੱਖ ਸੂਬਿਆਂ ਤੋਂ ਲੋਕ ਫਸੇ ਹੋਏ ਹਨ। ਉਸੇ ਤਰ੍ਹਾਂ ਪੰਜਾਬ ਤੋਂ ਬਾਹਰ ਸੂਬਿਆਂ 'ਚ ਹਜ਼ਾਰਾ ਪੰਜਾਬੀ ਲੋਕ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਆਬਾਦੀ ਦੇ ਨੇੜੇ ਤਾਂ ਲੋਕਾਂ ਵੱਲੋਂ ਲੰਗਰ ਜਾ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਆਬਾਦੀ ਤੋਂ ਦੂਰ ਪੈਂਦੇ ਰਸਤਿਆਂ 'ਚ ਕਰਫਿਊ ਦੌਰਾਨ ਫਸੇ ਲੋਕਾਂ ਨੂੰ ਭੁੱਖ-ਪਿਆਸ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਕਰਕੇ ਸਾਡਾ ਫਰਜ ਬਣਦਾ ਹੈ ਕਿ ਇਸ ਵਕਤ ਜੋ ਲੋਕ ਦੂਰ-ਦਰਾਡੇ ਫਸੇ ਹੋਏ ਹਨ, ਉਹਨਾਂ ਲਈ ਲੰਗਰ ਦਾ ਪ੍ਰਬੰਧ ਕਰਕੇ ਪੁੱਜਦਾ ਕੀਤਾ ਜਾਵੇ। ਮਾਨ ਨੇ ਵੱਖ-ਵੱਖ ਥਾਵਾਂ 'ਤੇ ਡਿਊਟੀ ਕਰਦੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਵੀ ਪਾਣੀ ਦੀਆਂ ਬੰਦ ਬੋਤਲਾਂ ਦਿੱਤੀਆਂ ਅਤੇ ਖਾਣਾ ਲੈਣ ਲਈ ਵੀ ਕਿਹਾ। ਜਦੋਂ ਮਾਨ ਇਸ ਤਰ੍ਹਾਂ ਲੋਕਾਂ ਨੂੰ ਖਾਣਾ ਵੰਡਦੇ ਜਾ ਰਹੇ ਸਨ ਤਾਂ ਉਹਨਾਂ ਦੀ ਨਿਗ੍ਹਾਂ ਗਾਂਵਾ ਨੂੰ ਲੈ ਕੇ ਜਾ ਰਹੇ ਲੋਕਾਂ 'ਤੇ ਪਈ ਤਾਂ ਉਹਨਾ ਲੋਕਾਂ ਨੂੰ ਵੀ ਖਾਣਾ ਤੇ ਪਾਣੀ ਮੁਹੱਇਆ ਕਰਵਾਇਆ। ਰਸਤੇ ਵਿੱਚ ਪੈਦਲ ਜਾ ਰਹੇ ਮੁਸਾਫਰਾਂ ਨੂੰ ਵੀ ਪਾਣੀ ਦੀਆਂ ਬੰਦ ਬੋਤਲਾ ਦਿੱਤੀਆਂ ਗਈਆਂ।
ਪੰਜਾਬ ’ਚ ਮਾਸਕ ਪਹਿਨਣਾ ਹੋਇਆ ਲਾਜ਼ਮੀ
NEXT STORY