ਚੰਡੀਗੜ੍ਹ/ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਿਸਾਨਾਂ ਦੇ ਹੱਕਾਂ ’ਚ ਆਵਾਜ਼ ਚੁੱਕੀ ਹੈ। ਮਾਨ ਨੇ ਕਿਹਾ ਕਿ 3 ਦਿਨਾਂ ਤੋਂ ਪਾਰਲੀਮੈਂਟ ’ਚ ਉਨ੍ਹਾਂ ਨੇ ਐਡਜੋਰਮੈਂਟ ਮੋਸ਼ਨ (ਸਾਰੇ ਕੰਮ ਰੋਕ ਕੇ ਖ਼ੇਤੀ ਕਾਨੂੰਨ ਰੱਦ ਕਰੋ) ਦਾ ਨੋਟਿਸ ਦਿੱਤਾ ਹੈ।ਉਨ੍ਹਾਂ ਕਿਹਾ ਕਿ ਬਾਕੀ ਸਾਰੇ ਕੰਮ ਰੋਕ ਕੇ ਸਿਰਫ਼ ਤੇ ਸਿਰਫ਼ ਜਿਹੜੇ ਤਿੰਨ ਕਾਲੇ ਕਾਨੂੰਨ ਖ਼ੇਤੀ ਨਾਲ ਸਬੰਧਿਤ ਹਨ ਉਨ੍ਹਾਂ ਨੂੰ ਵਾਪਸ ਲੈਣ ਲਈ ਚਰਚਾ ਕਰੋ, ਬਹਿਸ ਕਰੋ ਅਤੇ ਉਸ ਤੋਂ ਬਾਅਦ ਜੋ ਮਰਜ਼ੀ ਕੰਮ ਕਰੋ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਆਕਸੀਜਨ ਸਿਲੰਡਰ ਹੋਇਆ ਲੀਕ, ਮਚੀ ਭੱਜ-ਦੌੜ
ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਮਾਨ ਨੇ ਕਿਹਾ ਕਿ ਪਿਛਲੇ 8 ਮਹੀਨੀਆਂ ਤੋਂ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਹਲਕੇ ਸੰਗਰੂਰ ’ਚ ਕਿਸਾਨ ਸਭ ਤੋਂ ਵੱਧ ਝੋਨਾ ਤੇ ਕਣਕ ਪੈਦਾ ਕਰਦੇ ਹਨ। ਇਸ ਲਈ ਮੇਰੇ ਹਲਕੇ ਦੇ ਕਿਸਾਨਾਂ ਨੇ ਮੈਨੂੰ ਚੁਣ ਕੇ ਇੱਥੇ ਭੇਜਿਆ ਤੇ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਵੀ ਕਿਸਾਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕਾਂ।
ਇਹ ਵੀ ਪੜ੍ਹੋ : ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ
ਸਿੱਧੂ ਸ਼ਕਤੀ ਪ੍ਰਦਰਸ਼ਨ 'ਚ ਮਸਰੂਫ ਤਾਂ 'ਕੈਪਟਨ' ਵੱਲੋਂ ਬੈਠਕਾਂ ਦਾ ਦੌਰ ਜਾਰੀ, ਮੰਤਰੀ ਮੰਡਲ 'ਚ ਛੇਤੀ ਫੇਰਬਦਲ ਦੇ ਆਸਾਰ
NEXT STORY