ਮੋਗਾ (ਵਿਪਨ ਓਂਕਾਰਾ, ਸੰਦੀਪ ਸ਼ਰਮਾ): ਮੋਗਾ ਤੋਂ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਅੱਜ ਇਕ ਵੱਡਾ ਹਾਦਸਾ ਹੁੰਦੇ ਹੋਏ ਟਲਿਆ। ਜਾਣਕਾਰੀ ਮੁਤਾਬਕ ਜੱਚਾ-ਬੱਚਾ ਵਾਰਡ ’ਚ ਆਕਸੀਜਨ ਸਿਲੰਡਰ ਲੀਕ ਹੋ ਗਿਆ। ਸਿਲੰਡਰ ਲੀਕ ਹੋਣ ਨਾਲ ਵਾਰਡ ’ਚ ਭੱਜ-ਦੌੜ ਮਚ ਗਈ ਅਤੇ ਮਰੀਜ਼ ਸਟਾਫ਼ ਸਮੇਤ ਉੱਥੋਂ ਭੱਜ ਗਏ। ਮਰੀਜ਼ ਆਪਣੀ ਡਰਿੱਪ ਵਾਲੀਆਂ ਬੋਤਲਾਂ ਅਤੇ ਖੂਨ ਦੀਆਂ ਬੋਤਲਾਂ ਭੱਜ ਕੇ ਉੱਤਰੇ ਅਤੇ ਖੂਨ ਵੀ ਜ਼ਮੀਨ ’ਤੇ ਖ਼ਿਲਰ ਗਿਆ। ਉੱਥੇ ਹੀ ਇਕ ਐਂਬੂਲੈਂਸ ਡਰਾਇਵਰ ਨੇ ਅੰਦਰ ਜਾ ਕੇ ਆਕਸੀਜਨ ਵਾਲ ਬੰਦ ਕੀਤਾ, ਜਿਸ ਨਾਲ ਵੱਡਾ ਹਾਦਸਾ ਹੋਣੋ ਟੱਲ ਗਿਆ। ਗਨੀਮਤ ਇਹ ਰਹੀ ਕਿ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਹਸਪਤਾਲ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿ ਉੱਥੇ ਆਕਸੀਜਨ ਸਿਲੰਡਰ ਬਦਲਣ ਵਾਲਾ ਸਟਾਫ਼ ਵੀ ਨਹੀਂ ਸੀ।
ਇਹ ਵੀ ਪੜ੍ਹੋ : ‘ਆਪ’ ਹੁਣ ਸਿੱਧੂ ਦੀ ਝਾਕ ਛੱਡ ਕੇ ਐਲਾਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਨਾਂ
ਇਸ ਸਬੰਧੀ ਉੱਥੇ ਸਟਾਫ਼ ਨੇ ਦੱਸਿਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਸਿਲੰਡਰ ਬਦਲਦੀਆਂ ਹਨ ਪਰ ਇਸ ਵਾਰ ਜਦੋਂ ਸਿਲੰਡਰ ਬਦਲਣ ਲੱਗੀਆਂ ਤਾਂ ਇਕ ਦਮ ਪ੍ਰੈਸ਼ਰ ਬਣਿਆ ਅਤੇ ਉਨ੍ਹਾਂ ਨੂੰ ਝਟਕਾ ਲੱਗਾ ਅਤੇ ਉਹ ਭੱਜ ਕੇ ਬਾਹਰ ਜਾਣ ਲੱਗੇ ਅਤੇ ਜਦੋਂ ਬੱਚਿਆਂ ਦੀ ਆਕਸੀਜਸ ਬੰਦ ਕਰਨ ਲੱਗੇ ਤਾਂ ਲੋਕ ਆਪਣੇ ਬੱਚਿਆਂ ਨੂੰ ਵੀ ਲੈ ਕੇ ਭੱਜੇ। ਉੱਥੇ ਐਂਬੂਲੈਂਸ ਡਰਾਇਵਰ ਨੇ ਦੱਸਿਆ ਕਿ ਜਦੋਂ ਉੱਥੇ ਭਜਦੌੜ ਮਚੀ ਤਾਂ ਉਨ੍ਹਾਂ ਦੇਖਿਆ ਤਾਂ ਉਨ੍ਹਾਂ ਨੇ ਉਪਰ ਆ ਕੇ ਸਿਲੰਡਰ ਬੰਦ ਕੀਤਾ ਅਤੇ ਹਾਦਸਾ ਹੋਣੋਂ ਬਚ ਗਿਆ।
ਇਹ ਵੀ ਪੜ੍ਹੋ : ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ
ਵੱਡੀ ਖ਼ਬਰ : ਸਿੱਧੂ ਦੀ ਤਾਜਪੋਸ਼ੀ ਕਰਨ ਆਉਣਗੇ ਰਾਹੁਲ ਗਾਂਧੀ
NEXT STORY