ਜਲੰਧਰ (ਰਮਨਦੀਪ ਸਿੰਘ ਸੋਢੀ): ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਨਾਲ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਇੱਕ ਵਾਰ ਫ਼ਿਰ ਨੇਤਾ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਰਿਕਾਰਡ ਕੀਤਾ ਗਿਆ ਹੈ। ਇਸ ਵਾਰ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਇਸ ਪ੍ਰੋਗਰਾਮ ਦੀ ਸ਼ੂਟਿੰਗ ਹੋਈ ਹੈ ਜਿਸ ਵਿੱਚ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵੀ ਸ਼ਾਮਲ ਹਨ।
ਭਗਵੰਤ ਮਾਨ ਤੇ ਉਨ੍ਹਾਂ ਦੀ ਮਾਤਾ ਨੇ ਕਈ ਪੁਰਾਣੀਆਂ ਯਾਦਾਂ ਨੂੰ ਜਨਤਕ ਕੀਤਾ ਅਤੇ ਭਗਵੰਤ ਦੇ ਬਚਪਨ ਦੀਆਂ ਗੱਲਾਂ ਵੀ ਦੱਸੀਆਂ।ਦੋਵਾਂ ਵੱਲੋਂ ਪੁਰਾਣੇ ਦੌਰ ’ਚ ਵਿਆਹਾਂ ’ਚ ਗਾਏ ਜਾਂਦੇ ਗੀਤ ਵੀ ਸੁਣਾਏ ਗਏ। ਇਸ ਦੌਰਾਨ ਤੁਸੀਂ ਭਗਵੰਤ ਮਾਨ ਨੂੰ ਟਰੈਕਟਰ ਚਲਾਉਂਦਾ ਵੀ ਵੇਖੋਗੇ, ਤੇ ਖੇਤਾਂ ’ਚ ਬੈਠ ਕੇ ਖੇਤੀ ਕਾਨੂੰਨਾਂ ਦੀ ਗੱਲ ਵੀ ਹੋਵੇਗੀ। ‘ਜਗ ਬਾਣੀ’ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਜਾਂ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਸੰਬੰਧੀ ਖੁੱਲ੍ਹ ਕੇ ਸਵਾਲ ਕੀਤੇ ਗਏ ਹਨ ਤੇ ਪਹਿਲੀ ਵਾਰ ਭਗਵੰਤ ਮਾਨ ਵੀ ਇਸ ਮਸਲੇ ’ਤੇ ਖੁੱਲ੍ਹ ਕੇ ਬੋਲੇ ਹਨ। ਪੂਰਾ ਇੰਟਰਵਿਊ ਤੁਸੀਂ ਸ਼ੁੱਕਰਵਾਰ ਸਵੇਰੇ 9 ਵਜੇ ਜਗਬਾਣੀ ਟੀ.ਵੀ. ਦੇ ਫੇਸਬੁੱਕ ਪੇਜ਼ ਅਤੇ ਯੂ-ਟਿਊਬ ਚੈਨਲ ’ਤੇ ਲਾਈਵ ਵੇਖ ਸਕੋਗੇ।
ਪੰਜਾਬ ’ਚ ਕੀ ਪ੍ਰਸ਼ਾਂਤ ਕਿਸ਼ੋਰ ਮੁੜ ਸਰਗਰਮ ਹੋ ਰਹੇ ਹਨ!
NEXT STORY