ਅੰਮ੍ਰਿਤਸਰ (ਸਰਬਜੀਤ): ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਪਰਿਵਾਰਾਂ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਅੱਜ 15 ਦਿਨ ਤੋਂ ਸਾਡੇ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰ ਭੁੱਖ ਹੜਤਾਲ 'ਤੇ ਬੈਠੇ ਹਨ, ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਨ੍ਹਾਂ ਪਰਿਵਾਰਾਂ ਨਾਲ ਗੱਲ ਕਰਨ ਜਾਂ ਹਾਲ ਪੁੱਛਣ ਲਈ ਵੀਂ ਨਹੀ ਆਇਆ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਵਿਚ ਖਾਸ ਕਰ ਸਿੱਖਾਂ ਨੂੰ ਹੱਕੀ ਮੰਗਾਂ ਮਨਵਾਉਣ ਲਈ ਰੋਸ ਮਾਰਚਾਂ ਤੇ ਭੁੱਖ ਹੜਤਾਲਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਲੋਕਤੰਤਰ ਵਿਚ ਅਜਿਹਾ ਨਹੀ ਹੁੰਦਾ। ਜਥੇਦਾਰ ਨੇ ਕਿਹਾ ਕਿ ਜੇਕਰ ਜੇਲ੍ਹ ਵਿਚ ਬੰਦ ਸਿੰਘਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ। ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਦਾ ਜਾਇਜ਼ ਮੰਗ ਮੰਨਣੀ ਚਾਹੀਦੀ ਹੈ ਕਿ ਜੇਲ੍ਹ ਵਿਚ ਬੰਦ ਸਿੰਘ ਪੰਜਾਬ ਦੀ ਕਿਸੇ ਜੇਲ੍ਹ ਵਿਚ ਲਿਆਂਦੇ ਜਾਣ ਤਾਂ ਜੋ ਪਰਿਵਾਰ ਆਪਣੇ ਬੱਚਿਆਂ ਨੂੰ ਅਸਾਨੀ ਨਾਲ ਮਿਲ ਸਕਣ।
ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਭਾਜਪਾ ਦਾ ਵੱਡਾ ਫ਼ੈਸਲਾ, ਅਜੈ ਮਿਸ਼ਰਾ ਟੈਨੀ ਨੂੰ ਦਿੱਤੀ ਲੋਕ ਸਭਾ ਟਿਕਟ; ਪੰਧੇਰ ਵੱਲੋਂ ਨਿਖੇਧੀ
ਉਨ੍ਹਾਂ ਕਿਹਾ ਕਿ ਸਾਨੂੰ ਮਰਿਆ ਨਹੀ ਸਮਝਣਾ ਚਾਹੀਦਾ, ਪੰਜਾਬ ਦੇ ਸਿੱਖ ਅਜੇ ਜਿਉਂਦੇ ਹਨ। ਪੰਜਾਬ ਵਿਚ ਸਿੱਖਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਜੇ ਪੰਜਾਬ ਵਿਚ ਇਹ ਹਾਲਾਤ ਹਨ ਤਾਂ ਪੂਰੇ ਭਾਰਤ ਦੇ ਸਿੱਖਾਂ ਦੀ ਹਾਲਾਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਥੇਦਾਰ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ 1984 ਤੋਂ ਬਾਅਦ ਘਟੀ ਹੈ ਤੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਇਸ 'ਤੇ ਪ੍ਰਸ਼ਨ ਚਿੰਨ੍ਹ ਲੱਗਾ ਹੈ। ਇਹ ਹੀ ਕਾਰਨ ਹੈ ਕਿ ਸਰਕਾਰ ਸਾਡੇ ਸਿੱਖ ਆਗੂਆਂ ਦੀ ਗੱਲ ਸੁਨਣ ਨੂੰ ਵੀ ਤਿਆਰ ਨਹੀਂ ਹੈ। ਕਿਸਾਨਾਂ ਬਾਰੇ ਤੇ ਬੰਦੀ ਸਿੱਖਾਂ ਬਾਰੇ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਲਗਦਾ ਹੈ ਕਿ ਸਾਨੂੰ ਧੱਕ ਕੇ ਸਰਕਾਰ ਹੀ ਪਾਕਿਸਤਾਨ ਵੱਲ ਤੋਰ ਰਹੀ ਹੈ। ਸਰਕਾਰਾਂ ਹੀ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿਚ ਬੈਠੇ ਸਿੱਖਾਂ ਨੂੰ ਚਾਹੀਦਾ ਹੈ ਕਿ ਸਿੱਖ ਮੰਗਾਂ ਪ੍ਰਤੀ ਗੰਭੀਰ ਹੋਣ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਇਕ ਸਾਲ ਤੋਂ ਲੜਾਈ ਲੜ ਰਹੇ ਹਾਂ ਪਰ ਸਰਕਾਰ ਸਾਜਿਸ਼ੀ ਢੰਗ ਨਾਲ ਕੈਮਰੇ ਲਗਾ ਕੇ ਜਸੂਸੀ ਕਰ ਰਹੀ ਹੈ। ਅਫਸੋਸ ਹੈ ਕਿ ਸਿੱਖ ਲੀਡਰਸ਼ਿਪ ਵੀ ਚੁੱਪ ਧਾਰ ਗਈ ਹੈ। ਅੱਜ ਸਾਡੀਆਂ ਧੀਆਂ ਭੈਣਾ ਸੜਕਾਂ 'ਤੇ ਰੁਲ ਰਹੀਆਂ ਹਨ ਤੇ ਸਿੱਖ ਲੀਡਰ ਖਾਮੋਸ਼ ਹਨ। ਅਖੌਤੀ ਪੰਥਕ ਵੀ ਚੁੱਪ ਹਨ। ਹਰਿਆਣਾ ਸਰਹੱਦ 'ਤੇ ਕਿਸਾਨਾਂ 'ਤੇ ਜ਼ੁਲਮ ਹੋ ਰਿਹਾ ਹੈ ਕੋਈ ਵੀ ਰਾਜਨੀਤਕ ਆਗੂ ਹਰਿਆਣਾ ਸਰਹੱਦ 'ਤੇ ਨਹੀ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਵਿਚ ਜਾ ਕੇ ਨੌਜਵਾਨਾਂ ਦੇ ਮਨਾ ਵਿਚ ਸਹਿਮ ਪੈਦਾ ਕਰ ਰਹੀ ਹੈ। ਇਸ ਮੌਕੇ ਤਰਸੇਮ ਸਿੰਘ, ਬੀਬੀ ਬਲਵਿੰਦਰ ਕੌਰ, ਬੀਬੀ ਨੀਰੂ ਕਲਸੀ ਅਤੇ ਪਰਮਪਾਲ ਸਿੰਘ ਸਭਰਾ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਵਰੋਲੇ ਤੇ ਗੜ੍ਹਿਆਂ ਨੇ ਵਰ੍ਹਾਇਆ ਕਹਿਰ, ਪੁੱਟ ਸੁੱਟਿਆ ਪੈਟਰੋਲ ਪੰਪ ਤੇ ਸ਼ੈੱਡਾਂ ਨੂੰ ਬਣਾ ਦਿੱਤਾ ਛਾਨਣੀ (ਵੀਡੀਓ)
NEXT STORY