ਜਲੰਧਰ— ਜਨਰਲ ਕੈਟਾਗਿਰੀ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤ ਬੰਦ ਨੂੰ ਲੈ ਕੇ ਕਾਲਾ ਸੰਘਿਆਂ 'ਚ ਮੇਨ ਬੱਸ ਸਟੈਂਡ ਦੀ ਮਾਰਕੀਟ 'ਚ ਰੋਸ ਮੁਜ਼ਾਹਰਾ ਕਰਨ ਵਾਲੇ ਲੋਕਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਥੇ ਹੀ ਮਾਲਵਾ ਦੇ ਕਈ ਸੂਬਿਆਂ 'ਚੋਂ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਭਾਵੇਂ ਬੰਦ ਦੀ ਕਾਲ ਕਿਸੇ ਪਾਰਟੀ ਜਾਂ ਜਥੇਬੰਦੀ ਵੱਲੋਂ ਨਹੀਂ ਦਿੱਤੀ ਗਈ ਸੀ ਅਤੇ ਸਿਰਫ ਸੋਸ਼ਲ ਮੀਡੀਆ 'ਤੇ ਹੀ ਲੋਕਾਂ ਨੂੰ ਇਕ ਦੂਜੇ ਨੂੰ ਮੈਸੇਜ ਭੇਜੇ ਸਨ। ਸੋਮਵਾਰ ਭਾਰਤ ਬੰਦ ਨੂੰ ਲੈ ਕੇ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਵਿਚਾਲੇ ਸਾਰਾ ਦਿਨ ਚਰਚਾ ਚੱਲਦੀ ਰਹੀ।
ਭਾਰਤ ਬੰਦ ਦਾ ਮਹਾਨਗਰ ਜਲੰਧਰ 'ਚ ਮਿਲਿਆ-ਜੁਲਿਆ ਦਿੱਸਿਆ ਅਸਰ
NEXT STORY