ਪਠਾਨਕੋਟ — ਭਾਰਤੀ ਜਨਤਾ ਪਾਰਟੀ ਦੇ ਸੰਸਦ ਤੇ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਗੁਰਦਾਸਪੁਰ ਲੋਕਸਭਾ ਦੀ ਖਾਲੀ ਸੀਟ 'ਤੇ ਉਪਚੋਣ ਲਈ ਭਾਜਪਾ ਤੇ ਕਾਂਗਰਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਭਾਜਪਾ ਦੇ ਪੰਜਾਬ ਮਾਮਲੇ ਦੇ ਬੁਲਾਰੇ ਪ੍ਰਭਾਤ ਝਾ ਤੇ ਭਾਜਪਾ ਪ੍ਰਦੇਸ਼ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਪ੍ਰਧਾਨਗੀ 'ਚ ਸੁਜਾਨਪੁਰ 'ਚ ਬੈਠਕ ਹੋਈ, ਜਿਸ'ਚ ਗੁਰਦਾਸਪੁਰ ਉਪ ਚੋਣ ਨੂੰ ਲੈ ਕੇ ਚਰਚਾ ਹੋਈ ਤੇ ਲੋਕਸਭਾ ਦੇ ਨੌ ਵਿਧਾਨ ਸਭਾ ਖੇਤਰਾਂ ਦੇ ਪਾਰਟੀ ਕਾਰਜਕਰਤਾਵਾਂ ਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਪਾਰਟੀ ਉਮੀਦਵਾਰ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਸਾਂਪਲਾ ਤੇ ਝਾ ਨੇ ਹਰ ਵਿਧਾਨ ਸਭਾ ਖੇਤਰ ਦੇ ਕਾਰਜਕਰਤਾਵਾਂ ਨਾਲ ਵੱਖ ਬੈਠਕ ਕਰ ਕੇ ਉਨ੍ਹਾਂ ਦੀ ਰਾਇ ਲਈ। ਉਹ ਇਕ ਰਿਪੋਰਟ ਤਿਆਰ ਕਰ ਕੇ ਹਾਈਕਮਾਨ ਨੂੰ ਭੇਜਣਗੇ ਤੇ ਉਮੀਦਵਾਰ ਨੂੰ ਲੈ ਕੇ ਆਖਰੀ ਫੈਸਲਾ ਹਾਈਕਮਾਨ ਹੀ ਕਰੇਗੀ। ਉਮੀਦਵਾਰੀ ਨੂੰ ਲੈ ਕੇ ਮਰਹੂਮ ਨੇਤਾ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਤੇ ਰਾਜ ਦੇ ਆਗੂ ਹਰਸ਼ ਸਲਾਰਿਆ ਦੇ ਨਾਂ ਦੀ ਚਰਚਾ ਜਾਰੀ ਹੈ।
ਜ਼ਿਕਰਯੋਗ ਹੈ ਕਿ ਖੰਨਾ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਸੀਟ ਤੋਂ ਖੰਨਾ ਚਾਰ ਵਾਰ ਸੰਸਦ ਮੈਂਬਰ ਰਹੇ। ਭਾਜਪਾ ਇਹ ਸੀਟ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤੇ ਅਜਿਹੀ ਸੰਭਾਵਨਾ ਹੈ ਕਿ ਉਹ ਕੋਈ ਜੋਖਿਮ ਚੁੱਕਣ ਦੀ ਬਜਾਇ ਖੰਨਾ ਦੀ ਪਤਨੀ ਨੂੰ ਹੀ ਇਸ ਸੀਟ 'ਤੇ ਖੜਾ ਕਰ ਸਕਦੀ ਹੈ। ਅਕਾਲੀ ਦਲ ਦਾ ਵੀ ਇਸ ਸੀਟ 'ਤੇ ਚੰਗਾ ਪ੍ਰਭਾਵ ਹੈ ਤੇ ਉਹ ਭਾਜਪਾ ਨੂੰ ਪੂਰਾ ਸਹਿਯੋਗ ਕਰੇਗਾ। ਇਸ ਤੋਂ ਦੋ ਦਿਨ ਪਹਿਲਾਂ ਪੰਜਾਬ ਕਾਂਗਰਸ ਦੀ ਵੀ ਗੁਰਦਾਸਪੁਰ ਉਪਚੋਣ ਨੂੰ ਲੈ ਕੇ ਇਕ ਅਹਿਮ ਬੈਠਕ ਇਥੇ ਹੋਈ ਸੀ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ। ਕੈਪਟਨ ਸਿਘ ਨੇ ਸਾਰੇ ਵਿਧਾਇਕਾਂ ਦੇ ਨਾਲ ਚਰਚਾ ਕੀਤੀ ਸੀ। ਕਾਂਗਰਸ ਵੀ ਜਲਦ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਸਕਦੀ ਹੈ। ਉਹ ਭਾਜਪਾ ਦੇ ਉਮੀਦਵਾਰ ਦੇ ਨਾਂ ਦੇ ਇੰਤਜ਼ਾਰ 'ਚ ਹੈ।
ਦੇਸ਼-ਵਿਦੇਸ਼ ਆਸਮਾਨ 'ਚ ਹੋਈ ਉਲਕਾਪਿੰਡ ਦੀ ਆਤਿਸ਼ਬਾਜ਼ੀ,ਚੰਦਰਮਾ ਬਣਿਆ ਰੁਕਾਵਟ
NEXT STORY