ਚੰਡੀਗੜ੍ਹ : ਲੋਕ ਸਭਾ ਚੋਣਾਂ-2019 ਲਈ ਭਾਜਪਾ ਪੰਜਾਬ ਵਿਚ ਆਪਣੇ ਉਮੀਦਵਾਰ ਬਦਲ ਸਕਦੀ ਹੈ। ਸੂਤਰਾਂ ਮੁਤਾਬਕ ਭਾਜਪਾ ਚੰਡੀਗੜ੍ਹ ਵਿਚ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਨੂੰ ਅੰਮ੍ਰਿਤਸਰ ਭੇਜ ਸਕਦੀ ਹੈ ਅਤੇ 1-2 ਦਿਨਾਂ ਵਿਚ ਪੰਜਾਬ ਵਿਚ ਟਿਕਟਾਂ ਦਾ ਐਲਾਨ ਕਰ ਸਕਦੀ ਹੈ। ਭਾਜਪਾ 'ਚ ਅੰਮ੍ਰਿਤਸਰ ਸੀਟ ਲਈ ਕਿਰਨ ਖੇਰ ਦੇ ਨਾਲ ਹਰਦੀਪ ਸਿੰਘ ਪੁਰੀ ਅਤੇ ਰਾਜਿੰਦਰ ਮੋਹਨ ਛੀਨਾ ਦਾ ਨਾਂ ਵੀ ਚਰਚਾ ਵਿਚ ਹੈ।
ਸੂਤਰਾਂ ਮੁਤਾਬਕ ਭਾਜਪਾ ਚੰਡੀਗੜ੍ਹ ਤੋਂ ਸੰਜੇ ਟੰਡਨ ਅਤੇ ਸੱਤਪਾਲ ਜੈਨ ਵਿਚੋਂ ਕਿਸੇ ਇਕ ਨੂੰ ਟਿਕਟ ਦੇ ਸਕਦੀ ਹੈ, ਜਦਕਿ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਦਾ ਨਾਂ ਤੈਅ ਮੰਨਿਆ ਜਾ ਰਿਹਾ ਹੈ, ਹਾਲਾਂਕਿ ਸੋਮ ਪ੍ਰਕਾਸ਼ ਦਾ ਨਾਂ ਵੀ ਚਰਚਾ ਵਿਚ ਹੈ। ਉਥੇ ਹੀ ਗੁਰਦਾਸਪੁਰ ਲਈ ਖੰਨਾ ਪਰਿਵਾਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਸ ਸੀਟ ਲਈ ਰਾਜਪੂਤ ਚਿਹਰਿਆਂ ਵਿਚੋਂ ਰਘੂਨਾਥ ਸਿੰਘ ਰਾਣਾ ਤੇ ਨਰਿੰਦਰ ਪਰਮਾਰ ਦਾ ਨਾਂ ਵੀ ਚਰਚਾ ਵਿਚ ਹੈ। ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਵਿਚ ਸੰਗਠਨ ਮਜ਼ਬੂਤ ਹੈ ਅਤੇ ਸ਼ਹਿਰ ਦੀ ਸੀਟ ਭਾਜਪਾ ਹੀ ਜਿੱਤੇਗੀ। ਪਾਰਟੀ ਇਹ ਮੰਨ ਰਹੀ ਹੈ ਕਿ ਜੇਕਰ ਕਿਰਨ ਖੇਰ ਜਾਂ ਕਿਸੇ ਸੈਲੇਬ੍ਰਿਟੀ ਨੂੰ ਉਮੀਦਵਾਰ ਬਣਾ ਕੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਸੀਟ 'ਤੇ ਭੇਜਿਆ ਜਾਵੇ ਤਾਂ ਭਾਜਪਾ ਇਹ ਸੀਟਾਂ ਵੀ ਜਿੱਤ ਜਾਵੇਗੀ।
ਖੁਲਾਸਾ : ਪੰਜਾਬ 'ਚ ਹਰ ਚਾਰ ਦਿਨ 'ਚ ਇਕ ਕਿਸਾਨ ਕਰ ਰਿਹੈ ਖੁਦਕੁਸ਼ੀ
NEXT STORY