ਮਾਨਸਾ, (ਜੱਸਲ)- ਮਾਨਸਾ ਜ਼ਿਲੇ ਦੇ ਪਿੰਡ ਬੁਰਜ ਢਿੱਲਵਾਂ ਵਿਖੇ ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਭੱਠਾ ਮਜ਼ਦੂਰ ਗੋਬਿੰਦ ਸਿੰਘ ਪੁੱਤਰ ਮੱਖਣ ਸਿੰਘ ਨੇ ਖੁਦਕੁਸ਼ੀ ਕਰ ਲਈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਬਲਾਕ ਆਗੂ ਕਾਮਰੇਡ ਸੁਖਦੇਵ ਸਿੰਘ ਬੁਰਜ ਢਿੱਲਵਾਂ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਪਿਛਲੇ ਕਈ ਸਾਲਾਂ ਤੋਂ ਬੀਮਾਰ ਹੋਣ ਕਰਕੇ ਕਾਫ਼ੀ ਪੈਸਾ ਸਿਰ ਚਡ਼੍ਹ ਗਿਆ ਹੈ। ਜਿਸ ਕਾਰਨ ਮ੍ਰਿਤਕ ਅਤੇ ਪਰਿਵਾਰ ਉਪਰ ਕੰਮ ਦਾ ਬੋਝ ਜਿਆਦਾ ਰਹਿੰਦਾ ਸੀ। ਮ੍ਰਿਤਕ ਦੇ ਪਰਿਵਾਰ ਸਿਰ ਤਿੰਨ ਲੱਖ ਦੇ ਕਰੀਬ ਕਰਜ਼ਾ ਹੈ, ਕਰਜ਼ੇ ਦੇ ਲੈਣ-ਦੇਣ ਵਾਲੇ ਅਕਸਰ ਘਰ ਆਉਂਦੇ ਰਹਿੰਦੇ ਸਨ। ਜਿਸ ਕਰਕੇ ਮ੍ਰਿਤਕ ਪ੍ਰੇਸ਼ਾਨ ਰਹਿੰਦਾ ਸੀ। ਘਰ ਦੀ ਮਾਡ਼ੀ ਹਲਾਤ ਕਾਰਨ ਉਸ ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਸਿਰ ਚਡ਼੍ਹਿਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ, ਮ੍ਰਿਤਕ ਦੀ ਮਾਤਾ ਦੇ ਇਲਾਜ ਲਈ ਸਹਾਇਤਾ ਦਿੱਤੀ ਜਾਵੇ।
ਜਸਪ੍ਰੀਤ ਕੌਰ ਨੇ ਪੁਲਸ ਸਾਹਮਣੇ ਕੀਤਾ ਸਰੰਡਰ, ਭੇਜੀ ਜੇਲ
NEXT STORY