ਭਵਾਨੀਗੜ੍ਹ (ਵਿਕਾਸ, ਸੰਜੀਵ,ਕਾਂਸਲ): 'ਭਾਰਤ ਬੰਦ' ਦੌਰਾਨ ਭਵਾਨੀਗੜ੍ਹ ਨੇੜੇ ਕਾਲਾਝਾੜ ਟੋਲ ਪਲਾਜ਼ਾ 'ਤੇ ਚੱਲ ਰਹੇ ਧਰਨੇ 'ਚ ਸ਼ਾਮਲ ਪਿੰਡ ਘਰਾਚੋਂ ਦੀ ਬਜ਼ੁਰਗ ਕਿਸਾਨ ਬੀਬੀ ਗੁਰਮੇਲ ਕੌਰ (70) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਮੌਤ ਦੀ ਖਬਰ ਤੋਂ ਬਾਅਦ ਕਿਸਾਨਾਂ 'ਚ ਸ਼ੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ: ਕੋਰੋਨਾ ਦੇ ਡਰ ਤੋਂ ਪਤੀ ਨੇ ਬਣਾਈ ਦੂਰੀ, ਹੁਣ ਕੋਰਟ 'ਚ ਦੇਣਾ ਪਿਆ ਇਹ ਸਬੂਤ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਮੋਗਾ ਦੇ ਪਿੰਡ ਖੋਟਿਆਂ ਤੋਂ ਦਿੱਲੀ ਧਰਨਾ ਦੇਣ ਗਏ ਕਿਸਾਨ ਮੇਵਾ ਸਿੰਘ (45) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਿਸਾਨ ਮੇਵਾ ਸਿੰਘ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਪੁੱਜੀ ਤਾਂ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮੇਵਾ ਸਿੰਘ 7 ਦਿਨਾਂ ਤੋਂ ਲਗਾਤਾਰ ਦਿੱਲੀ ਧਰਨੇ 'ਤੇ ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ: ਮੁਅੱਤਲ ਪੁਲਸ ਮੁਲਾਜ਼ਮ ਨੇ ਖੇਡੀ ਖੂਨੀ ਖੇਡ, ਮੌਤ ਦੇ ਘਾਟ ਉਤਾਰੇ ਪਤਨੀ ਤੇ ਪੁੱਤਰ
ਨੋਟ— ਕਿਸਾਨਾਂ ਵਲੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਬਾਰੇ ਤੁਹਾਡੀ ਕੀ ਹੈ ਰਾਏ?
ਖ਼ਾਸ ਖ਼ਬਰ : 'ਭਾਰਤ ਬੰਦ' ਦੌਰਾਨ ਸਰਕਾਰੀ ਬੈਂਕਾਂ ਦੇ ਬਾਹਰ ਵੀ ਲਟਕੇ ਵੱਡੇ-ਵੱਡੇ 'ਤਾਲੇ'
NEXT STORY