ਭਿੱਖੀਵਿੰਡ ( ਭਾਟੀਆ, ਰਾਜੀਵ )— ਥਾਣਾ ਭਿੱਖੀਵਿੰਡ ਦੀ ਪੁਲਸ ਨੇ ਕਿਸੇ ਵਾਰਦਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ 5 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਦੇ ਹੁਕਮਾ ਅਤੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤੇ ਗਸ਼ਤ ਦੌਰਾਨ ਏ.ਐਸ.ਆਈ. ਨਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਪੁਲ ਡਰੇਨ ਅੰਮ੍ਰਿਤਸਰ ਰੋਡ ਤੇ ਮੌਜੂਦ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੂਫੀਆ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ। ਜਿਸ 'ਤੇ ਪੁਲਸ ਪਾਰਟੀ ਤਰੁੰਤ ਹਰਕਤ 'ਚ ਆ ਕੇ ਲਿੰਕ ਰੋਡ ਬੈਕਾ ਨੇੜੇ ਗੈਸ ਏਜੰਸੀ ਭਿੱਖੀਵਿੰਡ ਤੋ ਵਿਸ਼ਾਲ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਮਾੜੀ ਥੇਹ ਵਾਲੀ, ਜਸਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਭਿੱਖੀਵਿੰਡ, ਮੋਹਿਤ ਕੁਮਾਰ ਪੁੱਤਰ ਸ਼ਤੀਸ਼ ਕੁਮਾਰ ਵਾਸੀ ਭਿੱਖੀਵਿੰਡ, ਗੁਰਭੇਜ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਭਿੱਖੀਵਿੰਡ, ਲਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸੁਰਸਿੰਘ ਨੂੰ ਕਾਬੂ ਕਰ ਲਿਆ। ਇਹ ਨੌਜਵਾਨ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਸਨ। ਵਿਸ਼ਾਲ ਕੁਮਾਰ ਕੋਲੋਂ ਦਾਤਰ ਅਤੇ 800 ਨਸ਼ੀਲੀਆਂ ਗੋਲੀਆ, ਜਸਪ੍ਰੀਤ ਕੋਲੋ ਗੰਡਾਸੀ, ਮੋਹਿਤ ਕੁਮਾਰ ਕੋਲੋਂ ਦਾਤਰ, ਗੁਰਭੇਜ ਸਿੰਘ ਕੋਲੋਂ ਦਾਤਰ, ਲਖਵਿੰਦਰ ਸਿੰਘ ਪਾਸੋ ਕਿਰਪਾਨ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਸ਼ਾਲ ਕੁਮਾਰ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 77/18 ਜੁਰਮ 399, 402,132/16 ਜੁਰਮ 379, 14/15 ਜੁਰਮ 382, 63/15 ਜੁਰਮ 22 ਐਨ.ਡੀ.ਪੀ. ਐਕਟ 64/15 25-54-59 ਅਸਲਾ ਐਕਟ 58/15 ਜੁਰਮ 399, 402 ਭਾਰਤੀ ਦੰਡ ਸਹਿੰਤਾ ਵੱਖ-ਵੱਖ ਥਾਣਿਆਂ 'ਚ ਰਜਿਸਟਰ ਹਨ। ਜਿਨ੍ਹਾਂ 'ਚ ਦੋਸ਼ੀ ਵਿਸ਼ਾਲ ਕੁਮਾਰ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਰੀਮਾਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ।
200 ਨਸ਼ੀਲੇ ਕੈਪਸੂਲ ਸਮੇਤ ਇੱਕ ਕਾਬੂ
ਥਾਣਾ ਮੁਖੀ ਭਿੱਖੀਵਿੰਡ ਮਨਜਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਸ਼ੁਰਿੰਦਰ ਕੋਮਾਰ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਦਿਲਬਾਗ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਮਾੜੀ ਨੋਬਾਦ ਨੂੰ ਬਾਹਦ ਰੱਕਮਾ ਮਾੜੀ ਨੋਬਾਦ ਤੋਂ 200 ਨਸ਼ੀਲੇ ਕੈਪਸੂਲ ਸਮੇਤ ਕਾਬੂ ਕੀਤਾ ਹੈ। ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ.ਐਸ.ਆਈ. ਸੁਰਿੰਦਰ ਸਿੰਘ, ਏ.ਐਸ.ਆਈ ਨਰਿੰਦਰ ਸਿੰਘ, ਮੁੱਖ ਮੁਨਸ਼ੀ ਸਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਹਰਿਆਲੀ ਮੁਹਿੰਮ ਤਹਿਤ ਸਰਕਾਰੀ ਸਕੂਲ 'ਚ ਲਗਾਏ ਫਲਦਾਰ ਅਤੇ ਛਾਂਦਾਰ ਪੌਦੇ
NEXT STORY