ਭਿੱਖੀਵਿੰਡ, ਖਾਲੜਾ (ਭਾਟੀਆ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਦੇ ਇਕ ਰੈਸਟੋਰੈਂਟ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਿੱਖੀਵਿੰਡ ਦੇ ਖਾਲੜਾ ਰੋਡ 'ਤੇ ਸਹਿਗਲ ਰੈਸਟੋਰੈਂਟ 'ਚ ਇਕ ਨੌਜਵਾਨ ਦਲਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਫਰੰਦੀਪੁਰ ਜੋ ਕਿ 2 ਸਾਲ ਤੋਂ ਇਸ ਰੈਸਟੋਰੈਂਟ ਵਿਚ ਕੰਮ ਕਰਦਾ ਆ ਰਿਹਾ ਸੀ। ਬੀਤੀ ਦੇਰ ਰਾਤ ਉਸ ਦੀ ਲਾਸ਼ ਰੈਸਟੋਰੈਂਟ ਦੀ ਛੱਤ 'ਤੇ ਬਣੇ ਬਾਥਰੂਮ 'ਚ ਇਕ ਟੂਟੀ ਨਾਲ ਲਮਕਦੀ ਮਿਲੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਵੱਲੋਂ ਕਣਕ ਦੀ ਖਰੀਦ ਦੇ ਮਿੱਥੇ 130 ਲੱਖ ਮੀਟ੍ਰਿਕ ਟਨ ਦੇ ਟੀਚੇ 'ਚੋਂ 50 ਫ਼ੀਸਦੀ ਖਰੀਦ ਕਾਰਜ ਮੁਕੰਮਲ
ਰੈਸਟੋਰੈਂਟ ਦੇ ਮਾਲਕ ਅਸ਼ਵਨੀ ਸਹਿਗਲ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਸ਼ਾਮ 5 ਵੱਜ ਕੇ 56 ਮਿੰਟ 'ਤੇ ਸਫਾਈ ਕਰਨ ਦੇ ਬਹਾਨੇ ਰੈਸਟੋਰੈਂਟ ਦੇ ਉਪਰ ਗਿਆ ਸੀ ਪਰ ਮੁੜ ਕੇ ਥੱਲੇ ਨਹੀਂ ਆਇਆ, ਜਿਸ ਤੋਂ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਕਾਫ਼ੀ ਭਾਲ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਇਹ ਨੌਜਵਾਨ ਬਾਥਰੂਮ ਵਿਚ ਹੈ, ਜਦ ਅਸੀਂ ਕੁੰਡੀ ਤੋੜ ਕੇ ਵੇਖਿਆ ਤਾਂ ਜੀਤੇ ਦੀ ਲਾਸ਼ ਇਕ ਟੂਟੀ ਨਾਲ ਲਟਕ ਰਹੀ ਸੀ। ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਕੋਈ ਪਤਾ ਨਹੀਂ ਕੀ ਕਾਰਨ ਬਣਿਆ ਤੇ ਨਾ ਹੀ ਜੀਤੇ ਦਾ ਕਿਸੇ ਨਾਲ ਕੋਈ ਝਗੜਾ ਸੀ। ਫਿਲਹਾਲ ਪੁਲਸ ਦੀ ਛਾਣਬੀਣ ਤੋਂ ਬਾਅਦ ਹੀ ਇਹ ਪਤਾ ਲੱਗ ਸਕਦਾ ਹੈ ਕਿ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਨੇ ਇਸ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਵੀਜ਼ਾ ਬਿਨੈਕਾਰ ਕੇਂਦਰਾਂ 'ਚ ਸੇਵਾਵਾਂ ਸ਼ੁਰੂ
ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਜਸਵੰਤ ਸਿੰਘ ਭੱਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਪੱਟੀ ਭੇਜ ਦਿੱਤਾ ਹੈ। ਮੌਤ ਦੇ ਪਿੱਛੇ ਕੀ ਕਾਰਨ ਹੈ, ਇਸ ਦੀ ਛਾਣਬੀਣ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ 3 ਬੱਚੇ ਇਕ ਲੜਕੀ ਤੇ 2 ਲੜਕੇ ਛੱਡ ਗਿਆ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰੀ ਡਾ. ਸਿੰਗਲਾ ਵੱਲੋਂ ਸਿਵਲ ਸਰਜਨਾਂ ਨੂੰ ਲੋੜ ਅਨੁਸਾਰ ਮੁਲਾਜ਼ਮਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਨ ਦੇ ਹੁਕਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਵੀਜ਼ਾ ਬਿਨੈਕਾਰ ਕੇਂਦਰਾਂ 'ਚ ਸੇਵਾਵਾਂ ਸ਼ੁਰੂ
NEXT STORY