ਚੰਡੀਗੜ੍ਹ (ਹਾਂਡਾ) : ਕਈ ਕਰੋੜ ਦੇ ਭੋਲਾ ਡਰੱਗ ਸਮੱਗਲਿੰਗ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ 6 ਦੋਸ਼ੀਆਂ ਨੇ ਹਾਈਕੋਰਟ 'ਚ ਅਪੀਲ ਦਾਖਲ ਕਰਕੇ ਸਜ਼ਾ ਨੂੰ ਚੁਣੌਤੀ ਦਿੱਤੀ ਹੈ। ਹਾਈਕੋਰਟ ਨੇ ਸਾਰੇ 6 ਸਜ਼ਾ ਯਾਫਤਾ ਦੋਸ਼ੀਆਂ ਦੀ ਅਪੀਲ ਮਨਜ਼ੂਰ ਕਰਦਿਆਂ ਉਨ੍ਹਾਂ ਦੀ ਸਜ਼ਾ ਸਸਪੈਂਡ ਕਰ ਦਿੱਤੀ ਹੈ ਅਤੇ ਸਾਰਿਆਂ ਨੂੰ ਜ਼ਮਾਨਤ ਦੇ ਦਿੱਤੀ, ਨਾਲ ਹੀ ਅਦਾਲਤ ਨੇ ਉਨ੍ਹਾਂ 'ਤੇ ਲੱਗੇ ਜ਼ੁਰਮਾਨੇ 'ਤੇ ਵੀ ਰੋਕ ਲਾ ਦਿੱਤੀ ਹੈ, ਜੋ ਕਿ ਲੱਖਾਂ 'ਚ ਹੈ। ਭੋਲਾ ਡਰੱਗ ਸਮੱਗਲਿੰਗ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਅਨੂਪ ਕਾਹਲੋਂ, ਮਨਪ੍ਰੀਤ ਸਿੰਘ, ਗੱਬਰ ਸਿੰਘ, ਕੁਲਵਿੰਦਰ ਸਿੰਘ, ਸਤਿੰਦਰ ਸਿੰਘ ਅਤੇ ਬਸਾਵਾ ਸਿੰਘ ਨੂੰ ਹੇਠਲੀ ਅਦਾਲਤ ਨੇ 2 ਤੋਂ ਲੈ ਕੇ 12 ਸਾਲ ਤੱਕ ਦੀ ਸਜ਼ਾ ਸੁਣਾਈ ਹੋਈ ਹੈ, ਜੋ ਕਿ ਵੱਖ-ਵੱਖ ਜੇਲਾਂ 'ਚ ਬੰਦ ਹਨ, ਜਿਨ੍ਹਾਂ ਦੀ ਜ਼ਮਾਨਤ ਪਟੀਸ਼ਨਾਂ ਵੀ ਖਾਰਜ ਹੋ ਚੁੱਕੀਆਂ ਹਨ
। ਸਾਰਿਆਂ ਨੇ ਦਵਿੰਦਰ ਸਿੰਘ ਹੈਪੀ ਦੇ ਮਾਮਲੇ ਨੂੰ ਆਧਾਰ ਬਣਾ ਕੇ ਹਾਈਕਰੋਟ ਦਾ ਰੁਖ ਕੀਤਾ ਸੀ ਅਤੇ ਅਪੀਲ ਦਾਖਲ ਕੀਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਦਵਿੰਦਰ ਹੈਪੀ ਅਤੇ ਉਨ੍ਹਾਂ ਦਾ ਕੇਸ ਇੱਕੋ ਜਿਹਾ ਹੈ, ਜਿਸ 'ਚ ਦਵਿੰਦਰ ਹੈਪੀ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਸਜ਼ਾ ਵੀ ਸਸਪੈਂਡ ਹੈ, ਇਸ ਲਈ ਉਨ੍ਹਾਂ ਨੂੰ ਵੀ ਜ਼ਮਾਨਤ ਦਿੱਤੀ ਜਾਵੇ। ਅਪੀਲ 'ਚ ਸਾਰਿਆਂ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਨੂੰ ਜਬਰਨ ਮਾਮਲੇ 'ਚ ਫਸਾਇਆ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਸਫਾਈ ਦੇਣ ਦਾ ਮੌਕਾ ਦਿੱਤਾ ਜਾਵੇ। ਅਦਾਲਤ ਨੇ ਸਾਰੇ ਪ੍ਰਤੀਵਾਦੀਆਂ ਨੂੰ ਉਕਤ ਮਾਮਲੇ 'ਚ ਜਵਾਬ ਦਾਖਲ ਕਰਨ ਲਈ ਕਿਹਾ ਹੈ।
ਰਣੀਕੇ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਦੀ ਅਕਾਲੀ ਦਲ ਨਾਲ ਹੋਈ ਖੂਨੀ ਝੜਪ
NEXT STORY