ਭੁਲੱਥ, (ਰਜਿੰਦਰ)- ਕੋਰੋਨਾ ਮਹਾਮਾਰੀ ਨਾਲ ਮੌਤਾਂ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਹੁਣ ਭੁਲੱਥ ਸ਼ਹਿਰ ਦੇ 58 ਸਾਲਾ ਵਿਅਕਤੀ ਦੀ ਸਪੇਨ ਵਿਚ ਕੋਰੋਨਾ ਵਾਇਰਸ ਨੇ ਜਾਨ ਲੈ ਲਈ।
ਦੱਸ ਦੇਈਏ ਕਿ ਨਿਰਮਲ ਸਿੰਘ ਘੁੰਮਣ ਪੁੱਤਰ ਵੀਰ ਸਿੰਘ ਸਾਬਕਾ ਸਰਪੰਚ, ਪਿੰਡ ਰਾਜਪੁਰ (ਭੁਲੱਥ) ਪਿਛਲੇ 20 ਸਾਲ ਤੋਂ ਪਰਿਵਾਰ ਸਮੇਤ ਸਪੇਨ ਦੇ ਸੈਂਤਾਕਲੋਮਾ ਸ਼ਹਿਰ ਵਿਚ ਰਹਿ ਰਿਹਾ ਸੀ, ਜਿਸ ਦੀ ਕਰੀਬ 18 ਦਿਨ ਪਹਿਲਾਂ ਸਿਹਤ ਖਰਾਬ ਹੋਣ ਕਰ ਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਸੀ ਪਰ ਉਕਤ ਵਿਅਕਤੀ ਦੀ ਸਿਹਤ ਵਿਚ ਸੁਧਾਰ ਨਹੀਂ ਆਇਆ ਤੇ ਉਸ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਵਿਚ ਰਹਿ ਰਹੇ ਹਲਕਾ ਭੁਲੱਥ ਦੇ ਕੁਝ ਲੋਕਾਂ ਦੀ ਕੋਰੋਨਾ ਕਰ ਕੇ ਮੌਤ ਹੋ ਚੁੱਕੀ ਹੈ। ਇਸ ਸਬੰਧੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਰਕਲ ਪ੍ਰਧਾਨ ਸੁਖਵੰਤ ਸਿੰਘ ਤੱਖਰ ਤੇ ਜਥੇ. ਅਜੀਤ ਸਿੰਘ ਘੁੰਮਣ ਨੇ ਕਿਹਾ ਕਿ ਇਥੋਂ ਦੇ ਲੋਕਾਂ ਦੇ ਵਿਦੇਸ਼ਾਂ ਵਿਚ ਸੈਂਟਲ ਹੋਣ ਤੋਂ ਬਾਅਦ ਹਲਕਾ ਭੁਲੱਥ ਨੇ ਵਧੇਰੇ ਤਰੱਕੀ ਕੀਤੀ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਇਥੋਂ ਆਪਣੇ ਪਰਿਵਾਰਾਂ ਤੋਂ ਦੂਰ ਵਿਦੇਸ਼ਾਂ ਵਿਚ ਕਮਾਈਆਂ ਕਰ ਰਹੇ ਕੁਝ ਪੰਜਾਬੀ ਕੋਰੋਨਾ ਕਰ ਕੇ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਸਾਰਾ ਸੰਸਾਰ ਜੂਝ ਰਿਹਾ ਹੈ ਤੇ ਸਾਨੂੰ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸਿਮਰਨ ਕਰਨਾ ਚਾਹੀਦਾ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਮੁਕਾਬਲੇ ਪੰਜਾਬੀ ਮੰਤਰੀ ਦਾ ਵੱਧ ਰਿਹੈ ਕੱਦ
NEXT STORY