ਕਰਤਾਰਪੁਰ (ਸਾਹਨੀ)— ਟਕਸਾਲ ਦਾ ਮਤਲਬ ਜਿੱਥੋਂ ਮਨੁੱਖ ਦੀ ਘਾੜਤ ਘੜੀ ਜਾਵੇ, ਇਹ ਚਾਹੇ ਸਮਾਜ ਦੀ ਹੋਵੇ, ਪਾਰਟੀ ਦੀ ਹੋਵੇ ਜਾਂ ਫਿਰ ਧਰਮ ਦੀ। ਇਹ ਦੁਨੀਆ ਇਕ ਟਕਸਾਲ ਹੈ, ਜਿੱਥੇ ਅਸੀਂ ਆਪਣੀਆਂ ਸੇਵਾਵਾਂ ਸ਼ੁਰੂ ਕਰਦੇ ਹਾਂ। ਇਹ ਸੇਵਾਵਾਂ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਜਾਂਦੀਆਂ ਹਨ ਤੇ ਇਸ ਲਈ ਜਿਹੜਾ ਮਨੁੱਖ ਨਿਸ਼ਕਾਮ ਹੋ ਕੇ ਕਰਬਾਨੀਆਂ ਦੇ ਕੇ ਇਨ੍ਹਾਂ ਸੇਵਾਵਾਂ ਨੂੰ ਨੇਪਰੇ ਚਾੜ੍ਹਦਾ ਹੈ, ਉਹ ਇਸ ਟਕਸਾਲ ਦਾ ਘੜਿਆ ਹੋਇਆ ਸੱਚਾ ਟਕਸਾਲੀ ਹੈ ਪਰ ਕੁਝ ਲੋਕ ਇਨ੍ਹਾਂ ਸੇਵਾਵਾਂ ਦੌਰਾਨ ਲਾਲਸਾ ਅਤੇ ਕੁਰਸੀ ਦੇ ਮੋਹ ਨਾਲ ਜੁੜ ਜਾਂਦੇ ਹਨ, ਜੇਕਰ ਉਹ ਨਾ ਪ੍ਰਾਪਤ ਹੋਣ ਤਾਂ ਇਹ ਲੋਕ 'ਨਾਚ ਨਾ ਜਾਣੇ ਆਂਗਨ ਟੇਢਾ' ਵਾਲੀ ਕਹਾਵਤ ਸਿੱਧ ਕਰ ਦਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਰਤਾਰਪੁਰ ਵਿਖੇ ਅਕਾਲੀ ਆਗੂਆਂ ਨਾਲ ਕਿਸ਼ਨਗੜ੍ਹ ਰੋਡ ਸਥਿਤ ਮਾਹਲ ਫਾਈਨਾਂਸ ਦੇ ਦਫਤਰ ਵਿਖੇ ਵਿਸ਼ੇਸ਼ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਇਥੇ ਪੁੱਜਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚ. ਸੇਠ ਸੱਤਪਾਲ ਮੱਲ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਜਿੰਦਰ ਸਿੰਘ ਭਤੀਜਾ, ਯੂਥ ਵਿੰਗ ਦੋਆਬਾ ਜ਼ੋਨ ਦੇ ਜਨਰਲ ਸਕੱਤਰ ਗੁਰਦੇਵ ਸਿੰਘ ਮਾਹਲ, ਨਵਨੀਤ ਸਿੰਘ ਛਿਣਾ, ਗਗਨਦੀਪ ਸਿੰਘ ਚਕਰਾਲਾ ਤੇ ਸਰਦੂਲ ਸਿੰਘ ਨੇ ਸਵਾਗਤ ਕੀਤਾ। ਇਸ ਮੌਕੇ ਕੌਂਸਲਰ ਸੇਵਾ ਸਿੰਘ, ਕੌਂਸਲਰ ਮਨਜੀਤ ਸਿੰਘ, ਬਲਾਕ ਸੰਮਤੀ ਮੈਂਬਰ ਸਰਬਜੀਤ ਸਿੰਘ ਸਾਹਬੀ, ਅਮਰਜੀਤ ਸਿੰਘ, ਸਵਰਨ ਸਿੰਘ ਜੋਸ਼ ਅਤੇ ਹੋਰ ਹਾਜ਼ਰ ਸਨ।
ਧਰਨੇ 'ਤੇ ਬੈਠੇ ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਇਹ ਚਿਤਾਵਨੀ
NEXT STORY