ਫਗਵਾੜਾ (ਰੁਪਿੰਦਰ ਕੌਰ) : ਪਿਛਲੇ ਕਈ ਘੰਟਿਆਂ ਤੋਂ ਸ਼ੂਗਰ ਮਿਲ ਮਾਲਕਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਫਗਵਾੜਾ 'ਚ ਵਾਹਿਦ ਸੰਧਾਰ ਸ਼ੂਗਰ ਮਿਲ ਦੇ ਬਾਹਰ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਤੱਕ ਪਹੁੰਚ ਰਹੇ ਕਿਸੇ ਵੀ ਵਾਹਨ ਨੂੰ ਰੋਕਿਆ ਨਾ ਜਾਵੇ, ਜੇਕਰ ਪੁਲਸ ਪ੍ਰਸ਼ਾਸਨ ਵੋਲਾਂ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਗਈ ਤੇ ਰੇਲ ਟਰੈਕ 'ਤੇ ਜਾ ਕੇ ਗੱਡੀਆਂ ਵੀ ਰੋਕੀਆਂ ਜਾਣਗੇ।
ਪੁਲਸ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਪ੍ਰਗਟਾਉਂਦਿਆਂ ਆਮ ਲੋਕਾਂ ਨੇ ਵੀ ਇਲਜ਼ਾਮ ਲਗਾਏ ਹਨ ਕਿ ਪੁਲਸ ਕਿਸਾਨ ਧਰਨਾਕਾਰੀਆਂ ਤਕ ਲੰਗਰ ਵੀ ਲਿਜਾਣ ਦੀ ਇਜਾਜ਼ਤ ਨਹੀਂ ਦੇ ਰਹੇ ਹੈ। ਜਿਸ ਕਾਰਨ ਕਿਸਾਨਾਂ 'ਚ ਪੁਲਸ ਪ੍ਰਸ਼ਾਸਨ ਪ੍ਰਤੀ ਗ਼ੁੱਸਾ ਹੋਰ ਵੱਧ ਰਿਹਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋ ਸਕਦਾ ਹੈ, ਜਿਸ ਲਈ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਦੂਜਾ ਵਿਆਹ ਕਰਵਾਉਣ ਲਈ 3 ਬੱਚਿਆਂ ਤੋਂ ਵੀ ਬੇਮੁੱਖ ਹੋਈ ਮਾਂ
NEXT STORY