ਜਲੰਧਰ (ਵੈੱਬਡੈਸਕ)- ਫਤਿਹਗੜ੍ਹ ਸਾਹਿਬ ਸਥਿਤ ਲੋਹੇ ਦੀ ਇਕ ਫੈਕਟਰੀ 'ਚ ਭਿਆਨਕ ਹਾਦਸਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਦੇ ਸ਼ਹਿਰ ਸਥਿਤ ਇਕ ਫੈਕਟਰੀ 'ਚ ਮਸ਼ੀਨ ਦਾ ਪਟਾ ਟੁੱਟ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ਕਾਰਨ ਕਈ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ।
ਜਾਣਕਾਰੀ ਮੁਤਾਬਕ ਮਸ਼ੀਨ ਦੀ ਕੁੰਡੀ ਟੁੱਟ ਕੇ ਹੇਠਾਂ ਡਿਗ ਗਈ, ਜਿਸ ਕਾਰਨ 6 ਮਜ਼ਦੂਰ ਲੋਹੇ ਦੀ ਭੱਠੀ 'ਚ ਡਿਗ ਗਏ ਹਨ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ। ਇਸ ਦੌਰਾਨ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਡਾਕਟਰਾਂ ਨੇ ਦੱਸਿਆ ਹੈ ਕਿ ਮਜ਼ਦੂਰਾਂ ਦੀ ਉਪਰਲੀ ਚਮੜੀ ਸੜ ਕੇ ਬੁਰੀ ਤਰ੍ਹਾਂ ਖ਼ਰਾਬ ਹੋ ਗਈ ਹੈ।
ਇਸ ਹਾਦਸੇ ਦੌਰਾਨ ਕੁੰਡੀ ਟੁੱਟ ਕੇ ਹੇਠਾਂ ਡਿਗ ਜਾਣ ਕਾਰਨ ਪਿਘਲੇ ਹੋਏ ਲੋਹੇ ਦੇ ਛਿੱਟੇ ਕੋਲ ਖੜ੍ਹੇ ਕਈ ਮਜ਼ਦੂਰਾਂ 'ਤੇ ਵੀ ਡਿੱਗ ਗਏ, ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਏ ਹਨ। ਹਾਦਸੇ ਦੌਰਾਨ ਫੈਕਟਰੀ 'ਚ ਬੁਰੀ ਤਰ੍ਹਾਂ ਚੀਕ-ਚਿਹਾੜਾ ਪੈ ਗਿਆ ਸੀ। ਹਰ ਪਾਸੇ ਮਜ਼ਦੂਰ ਤੜਫ਼ਦੇ ਹੋਏ ਦਿਖਾਈ ਦੇ ਰਹੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਾਜ਼ਿਲਕਾ ਪੁਲਸ ਨੇ ਅੱਤਵਾਦੀ ਮੋਡਿਊਲ ਦਾ ਕੀਤਾ ਪਰਦਾਫਾਸ਼, ਹਥਿਆਰ ਸਣੇ ਦੋ ਗ੍ਰਿਫ਼ਤਾਰ
NEXT STORY