ਪਟਿਆਲਾ : ਪਾਵਰਕਾਮ ਵਲੋਂ ਠੇਕਾ ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਸਖ਼ਤ ਫ਼ੈਸਲਾ ਲਿਆ ਗਿਆ ਹੈ। ਪਾਵਰਕਾਮ ਨੇ ਐਸਮਾ ਐਕਟ ਲਾ ਕੇ ਸਾਰੇ ਮੁਲਾਜ਼ਮਾਂ ਦੀ ਛੁੱਟੀ ਕਰ ਦਿੱਤੀ ਹੈ। ਦਰਅਸਲ ਪੰਜਾਬ ਭਰ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨਾਂ 11, 12 ਅਤੇ 13 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਸੀ। ਇਨ੍ਹਾਂ ਦਿਨਾਂ 'ਚ ਜੇਕਰ ਠੇਕਾ ਮੁਲਾਜ਼ਮ ਹੜਤਾਲ 'ਤੇ ਜਾਂਦੇ ਤਾਂ ਘਰਾਂ ਅਤੇ ਸ਼ਹਿਰਾਂ 'ਚ ਬਿਜਲੀ ਪ੍ਰਭਾਵਿਤ ਹੋ ਸਕਦੀ ਸੀ ਪਰ ਇਸ ਤੋਂ ਪਹਿਲਾਂ ਹੀ ਪਾਵਰਕਾਮ ਵਲੋਂ ਐਸਮਾ ਐਕਟ ਲਾਗੂ ਕਰ ਦਿੱਤਾ ਗਿਆ। ਪਾਵਰਕਾਮ ਨੇ ਹੜਤਾਲ 'ਤੇ ਜਾਣ ਵਾਲੇ ਪੱਕੇ ਮੁਲਾਜ਼ਮਾਂ 'ਤੇ ਵੀ ਐਸਮਾ ਐਕਟ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : IRCTC ਹੁਣ ਜਹਾਜ਼ ਰਾਹੀਂ ਕਰਵਾਏਗਾ ਤੀਰਥ ਸਥਾਨਾਂ ਦੇ ਦਰਸ਼ਨ, ਪੰਜ ਤਾਰਾ ਹੋਟਲਾਂ ’ਚ ਠਹਿਰਨ ਦਾ ਪ੍ਰਬੰਧ
ਕੀ ਹੈ ਐਸਮਾ ਐਕਟ?
ਇਸ ਐਕਟ ਤਹਿਤ ਜਿਹੜੇ ਵੀ ਮੁਲਾਜ਼ਮ ਹੜਤਾਲ 'ਤੇ ਜਾਂਦੇ ਹਨ, ਸ਼ੁਰੂ ਕਰਨ ਵਾਲੇ ਹਨ ਜਾਂ ਇਸ ਨੂੰ ਭੜਕਾਉਂਦੇ ਹਨ, ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। ਉਕਤ ਲੋਕਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ ਅਤੇ ਕੰਮ ਤੋਂ ਵੀ ਛੁੱਟੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਗਈ ਨੂੰਹ ਨੇ ਚਾੜ੍ਹਿਆ ਚੰਨ, ਪਤੀ ਨੂੰ ਭੁਲਾ ਕਰਵਾ ਲਿਆ ਦੂਜਾ ਵਿਆਹ
ਐਸਮਾ ਐਕਟ ਲੱਗਣ ਤੋਂ ਬਾਅਦ ਜੇਕਰ ਕੋਈ ਧਰਨਾ ਲਾਇਆ ਜਾਂਦਾ ਹੈ ਤਾਂ ਉਹ ਗੈਰ-ਕਾਨੂੰਨੀ ਹੋ ਜਾਂਦਾ ਹੈ। ਪਾਵਰਕਾਮ ਵਲੋਂ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CBI ਰੇਡ ਦਾ ਡਰਾਮਾ ਕਰ ਲੁਧਿਆਣਾ ਦੇ ਸ਼ਖ਼ਸ ਨਾਲ ਹੋਈ ਲੁੱਟ
NEXT STORY