ਲੁਧਿਆਣਾ (ਪੰਕਜ)- ਲੁਧਿਆਣਾ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 31 ਮੁਲਾਜ਼ਮਾਂ ਦੀ ਬਦਲੀ ਕੀਤੀ ਹੈ ਅਤੇ ਨਵੀਂ ਪੋਸਟਿੰਗ ਪਾਉਣ ਵਾਲਿਆਂ ਨੂੰ ਤੁਰੰਤ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਡੀ. ਸੀ. ਵੱਲੋਂ ਜਾਰੀ ਕੀਤੀ ਤਬਾਦਲਾ ਸੂਚੀ ’ਚ ਸੀਨੀਅਰ ਸਹਾਇਕ ਰਾਜਨ ਸ਼ਰਮਾ ਨੂੰ ਵਿਕਾਸ ਸ਼ਾਖਾ, ਅਮਨਦੀਪ ਸਿੰਘ ਨੂੰ ਏ. ਆਰ. ਈ. ਸ਼ਾਖਾ, ਸੁਰੇਸ਼ ਕੁਮਾਰ ਨੂੰ ਕਲਰਕ ਸਦਰ ਰਿਕਾਰਡ ਰੂਮ, ਜਸਵਿੰਦਰ ਸਿੰਘ ਨੂੰ ਰਿਕਾਰਡ ਰੂਮ, ਲਲਿਤ ਕੁਮਾਰ ਨੂੰ ਫੁਟਕਲ ਕਲਰਕ ਸਾਹਨੇਵਾਲ, ਗੁਰਪ੍ਰੀਤ ਸਿੰਘ ਨੂੰ ਐੱਸ. ਡੀ. ਐੱਮ. ਵੈਸਟ ਦਫ਼ਤਰ, ਗੁਰਬਾਜ਼ ਸਿੰਘ ਨੂੰ ਐੱਮ. ਐੱਲ. ਸੀ. ਖੰਨਾ, ਸ਼ਿਵ ਕੁਮਾਰ ਨੂੰ ਐੱਸ. ਡੀ. ਐੱਮ. ਪੂਰਬੀ ਦਫ਼ਤਰ, ਅਮਨਜੋਤ ਨੂੰ ਫੁਟਕਲ ਸ਼ਾਖਾ, ਸੁਖਬੀਰ ਕੌਰ ਨੂੰ ਰਿਕਾਰਡ ਰੂਮ ਸ਼ਾਖਾ, ਪ੍ਰੀਤਮ ਸਿੰਘ ਨੂੰ ਆਰ. ਸੀ. ਖੰਨਾ, ਦਵਿੰਦਰ ਕੁਮਾਰ ਨੂੰ ਆਰ. ਸੀ. ਸਮਰਾਲਾ, ਅੰਜੂ ਬਾਲਾ ਨੂੰ ਐੱਚ. ਆਰ. ਸੀ., ਅੰਸ਼ੂ ਗਰੋਵਰ ਨੂੰ ਡੀ. ਆਰ. ਏ. ਸ਼ਾਖਾ, ਕਮਲਜੀਤ ਸਿੰਘ ਨੂੰ ਐੱਸ. ਡੀ. ਐੱਮ. ਦਫ਼ਤਰ ਰਾਏਕੋਟ, ਹਰੀਸ਼ ਕੁਮਾਰ ਨੂੰ ਰੀਡਰ ਨਾਇਬ ਤਹਿਸੀਲਦਾਰ ਡੇਹਲੋਂ, ਕਰਮਜੀਤ ਕੌਰ ਨੂੰ ਤਹਿਸੀਲਦਾਰ ਪੂਰਬੀ, ਰਾਜ ਕੁਮਾਰ ਨੂੰ ਰਿਕਾਰਡ ਰੂਮ, ਗੁਰਪ੍ਰੀਤ ਸਿੰਘ ਅਤੇ ਅਕਸ਼ੇ ਨੂੰ ਫੁਟਕਲ ਸ਼ਾਖਾ, ਅਮਨਪ੍ਰੀਤ ਕੌਰ ਨੂੰ ਐੱਸ. ਕੇ. ਸ਼ਾਖਾ, ਰਿਸ਼ੂ ਸ਼ਰਮਾ ਨੂੰ ਏ. ਆਰ. ਈ. ਸ਼ਾਖਾ, ਹਰਮੇਲ ਸਿੰਘ ਨੂੰ ਐੱਸ. ਡੀ. ਐੱਮ. ਵੈਸਟ ਦਫ਼ਤਰ, ਜਸਪ੍ਰੀਤ ਸਿੰਘ ਨੂੰ ਐੱਸ. ਡੀ. ਐੱਮ. ਪਾਇਲ ਦਫ਼ਤਰ, ਸਿਮਰਨਜੀਤ ਕੌਰ ਨੂੰ ਵਿਕਾਸ ਸ਼ਾਖਾ, ਸ਼ੋਬਨਾ ਬੰਸਲ ਨੂੰ ਏ. ਆਰ. ਈ. ਸ਼ਾਖਾ, ਗਗਨਦੀਪ ਸਿੰਘ ਨੂੰ ਜਗਰਾਓਂ ਤਹਿਸੀਲ, ਤਰਨਜੋਤ ਸਿੰਘ ਨੂੰ ਫੁਟਕਲ ਸ਼ਾਖਾ, ਸੇਵਾਦਾਰ ਬ੍ਰਿਜ ਭੂਸ਼ਨ ਨੂੰ ਕੇਂਦਰੀ, ਸੁਖਵਿੰਦਰ ਸਿੰਘ ਨੂੰ ਪੱਛਮੀ ਅਤੇ ਪ੍ਰਭਸ਼ਰਨ ਸਿੰਘ ਨੂੰ ਤਹਿਸੀਲ ਰਾਏਕੋਟ ’ਚ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਦੀ ਫੇਕ ਵੀਡੀਓ ਮਾਮਲੇ 'ਚ ਵੱਡੀ ਖ਼ਬਰ! ਜਗਮਨ ਸਮਰਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ (ਵੀਡੀਓ)
NEXT STORY