ਚੰਡੀਗੜ੍ਹ (ਅੰਕੁਰ) : ਰਾਜ ਸਭਾ ਸਾਂਸਦ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਦੇ ਸਾਰੇ 19 ਨਸ਼ਾ ਮੁਕਤੀ ਕੇਂਦਰਾਂ ਦੇ ਸੁਧਾਰ ਲਈ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਐੱਨ. ਜੀ. ਓ., ਸਨ ਫਾਊਂਡੇਸ਼ਨ ਪਹਿਲਾਂ ਤੋਂ ਹੀ ਅੰਮ੍ਰਿਤਸਰ, ਜਲੰਧਰ ਅਤੇ ਮੋਹਾਲੀ 'ਚ ਨਸ਼ਾ ਮੁਕਤੀ ਕੇਂਦਰ ਚਲਾ ਰਹੀ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ! ਜਾਰੀ ਹੋ ਗਿਆ ਪੂਰਾ Schudule
ਇਸ ਮਕਸਦ ਲਈ ਅੱਜ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨਾਲ ਇੱਕ ਐੱਮ. ਓ. ਯੂ. 'ਤੇ ਦਸਤਖਤ ਕੀਤੇ ਗਏ। ਸਾਹਨੀ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ 'ਚ ਨੌਜਵਾਨਾਂ ਲਈ ਸੁਵਿਧਾਵਾਂ 'ਚ ਸੁਧਾਰ, ਹੁਨਰ ਸਿਖਲਾਈ ਅਤੇ ਹੋਰ ਗਤਿਵਿਧੀਆਂ ਦੇਣ ਲਈ ਸਾਹਨੀ ਅਤੇ ਉਨ੍ਹਾਂ ਦੀ ਐੱਨ. ਜੀ. ਓ. ਸਨ ਫਾਊਂਡੇਸ਼ਨ ਦੇ ਯਤਨਾਂ ਦੀ ਸਰਾਹਣਾ ਕੀਤੀ।
ਇਹ ਵੀ ਪੜ੍ਹੋ : ਪੰਜਾਬ ਵੱਡੀ ਵਾਰਦਾਤ ਨਾਲ ਫਿਰ ਕੰਬਿਆ! ਪੂਰੇ ਪਿੰਡ 'ਚ ਪੈ ਗਿਆ ਰੌਲਾ
ਸਾਹਨੀ ਨੇ ਦੱਸਿਆ ਕਿ ਨੌਜਵਾਨਾਂ ਦੇ ਪੁਨਰਵਾਸ ਲਈ ਡਾਟਾ ਐਂਟਰੀ ਆਪਰੇਟਰ, ਇਲੈਕਟ੍ਰੀਸ਼ੀਅਨ, ਪਲੰਬਰ, ਮੋਬਾਇਲ ਮੁਰੰਮਤ, ਆਰਗੈਨਿਕ ਫਾਰਮਿੰਗ ਵਰਗੇ ਵੱਖ-ਵੱਖ ਹੁਨਰਾਂ ਦੇ ਨਾਲ-ਨਾਲ ਯੋਗਾ, ਜਿੰਮ ਫਿਟਨੈੱਸ ਅਤੇ ਖੇਡਾਂ ਦੀਆਂ ਸੁਵਿਧਾਵਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਰਾਹ 'ਚ ਘੇਰ ਕੇ ਕਰ 'ਤਾ ਕਤਲ, ਵਜ੍ਹਾ ਕਰੇਗੀ ਹੈਰਾਨ
NEXT STORY