ਮੰਡੀ ਅਰਨੀਵਾਲਾ (ਸੁਖਦੀਪ) : ਮਹਿੰਗਾਈ ਦੀ ਮਾਰ ਹੁਣ ਉਸਾਰੀ ਦੇ ਕੰਮਾਂ 'ਤੇ ਵੀ ਸਾਫ਼ ਨਜ਼ਰ ਆਉਣ ਲੱਗੀ ਹੈ। ਇੱਟਾਂ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਨੇ ਆਮ ਅਤੇ ਗਰੀਬ ਵਰਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜਿਹੜੇ ਲੋਕ ਸਾਲਾਂ ਦੀ ਕਮਾਈ ਜੋੜ ਕੇ ਆਪਣੇ ਸੁਫ਼ਨਿਆਂ ਦਾ ਆਸ਼ਿਆਨਾ ਬਣਾਉਣ ਦੀ ਤਿਆਰੀ ਕਰ ਰਹੇ ਸਨ, ਉਨ੍ਹਾਂ ਲਈ ਹੁਣ ਘਰ ਬਣਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁੱਝ ਸਮਾਂ ਪਹਿਲਾਂ ਦੇ ਮੁਕਾਬਲੇ ਇੱਟਾਂ ਦੀਆਂ ਕੀਮਤਾਂ ’ਚ ਕਾਫੀ ਵਾਧਾ ਹੋਇਆ ਹੈ। ਪ੍ਰਤੀ ਹਜ਼ਾਰ ਏਕੜ ਇੱਟ 8 ਹਜ਼ਾਰ ਤੋਂ ਲੈ ਕੇ 9 ਹਜ਼ਾਰ ਰੁਪਏ ਤੱਕ ਮਿਲਣ ਲੱਗੀ ਹੈ। ਇਸ ਦਾ ਸਿੱਧਾ ਅਸਰ ਮਕਾਨ ਬਣਾਉਣ ਦੀ ਕੁੱਲ ਲਾਗਤ ’ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਅਪਡੇਟ! ਸ਼ੁੱਕਰਵਾਰ ਤੱਕ ਆਹ ਕੰਮ ਨਾ ਕੀਤਾ ਤਾਂ ਰੁਕ ਜਾਵੇਗੀ...
ਇੱਟਾਂ ਦੇ ਨਾਲ-ਨਾਲ ਸੀਮੈਂਟ, ਸਰੀਆ, ਰੇਤ ਅਤੇ ਮਜ਼ਦੂਰੀ ਦੇ ਰੇਟ ਵੀ ਵੱਧ ਚੁੱਕੇ ਹਨ, ਜਿਸ ਕਾਰਨ ਇਕ ਆਮ ਪਰਿਵਾਰ ਲਈ ਨਵਾਂ ਘਰ ਬਣਾਉਣਾ ਵੱਡੀ ਚੁਣੌਤੀ ਬਣ ਗਿਆ ਹੈ। ਘਰ ਬਣਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੰਨੀ ਰਕਮ ’ਚ ਮਕਾਨ ਦਾ ਵੱਡਾ ਹਿੱਸਾ ਤਿਆਰ ਹੋ ਜਾਂਦਾ ਸੀ, ਹੁਣ ਉਸੇ ਰਕਮ ਚ ਨੀਂਹ ਵੀ ਮੁਸ਼ਕਿਲ ਨਾਲ ਪੈਂਦੀ ਹੈ। ਕਈ ਪਰਿਵਾਰਾਂ ਨੇ ਮਹਿੰਗਾਈ ਕਾਰਨ ਆਪਣੇ ਮਕਾਨਾਂ ਦਾ ਕੰਮ ਵਿਚਕਾਰ ਹੀ ਰੋਕ ਦਿੱਤਾ ਹੈ, ਜਦੋਂ ਕਿ ਕਈਆਂ ਨੇ ਆਪਣੀਆਂ ਯੋਜਨਾਵਾਂ ਨੂੰ ਅਗਲੇ ਸਮੇਂ ਲਈ ਟਾਲ ਦਿੱਤਾ ਹੈ। ਉਸਾਰੀ ਨਾਲ ਜੁੜੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਨਿਰਮਾਣ ਸਮੱਗਰੀ ਦੀਆਂ ਵੱਧਦੀਆਂ ਕੀਮਤਾਂ ਕਾਰਨ ਗਾਹਕਾਂ ਦੀ ਗਿਣਤੀ ’ਚ ਵੀ ਕਮੀ ਆਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਟੋਲ ਪਲਾਜ਼ੇ ਹੋਣਗੇ ਮੁਫ਼ਤ, ਇਸ ਤਾਰੀਖ਼ ਲਈ ਹੋਇਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਪਹਿਲਾਂ ਜਿੱਥੇ ਰੋਜ਼ਾਨਾ ਕਈ ਲੋਕ ਇੱਟਾਂ ਅਤੇ ਹੋਰ ਸਮੱਗਰੀ ਦੀ ਖ਼ਰੀਦਦਾਰੀ ਲਈ ਆਉਂਦੇ ਸਨ, ਉੱਥੇ ਹੁਣ ਲੋਕ ਸਿਰਫ ਭਾਅ ਪੁੱਛ ਕੇ ਹੀ ਵਾਪਸ ਚਲੇ ਜਾਂਦੇ ਹਨ। ਇਸ ਦਾ ਅਸਰ ਨਿਰਮਾਣ ਕਾਰੋਬਾਰ ਅਤੇ ਮਜ਼ਦੂਰਾਂ ਦੇ ਰੁਜ਼ਗਾਰ ’ਤੇ ਵੀ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਦਾ ਸਭ ਤੋਂ ਵੱਧ ਬੋਝ ਗਰੀਬ ਅਤੇ ਮੱਧ ਵਰਗ ’ਤੇ ਪੈਂਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਾਰੀ ਸਮੱਗਰੀ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਲੋਕਾਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਦਾ ਸੁਫ਼ਨਾ ਹੁੰਦਾ ਹੈ ਕਿ ਉਸ ਦਾ ਆਪਣਾ ਇਕ ਪੱਕਾ ਘਰ ਹੋਵੇ ਪਰ ਮੌਜੂਦਾ ਹਾਲਾਤਾਂ ’ਚ ਇਹ ਸੁਫ਼ਨਾ ਪੂਰਾ ਕਰਨਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਜੇਕਰ ਨਿਰਮਾਣ ਸਮੱਗਰੀ ਦੀਆਂ ਕੀਮਤਾਂ ਇੰਝ ਹੀ ਵੱਧਦੀਆਂ ਰਹੀਆਂ ਤਾਂ ਗਰੀਬ ਅਤੇ ਮੱਧ ਵਰਗ ਲਈ ਆਪਣਾ ਘਰ ਬਣਾਉਣਾ ਸਿਰਫ ਇਕ ਸੁਫ਼ਨਾ ਬਣ ਕੇ ਰਹਿ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਅਪਡੇਟ! ਸ਼ੁੱਕਰਵਾਰ ਤੱਕ ਆਹ ਕੰਮ ਨਾ ਕੀਤਾ ਤਾਂ ਰੁਕ ਜਾਵੇਗੀ...
NEXT STORY