ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਇਕ ਪਾਸ਼ ਇਲਾਕੇ ਕਾਲੀਆ ਕਾਲੋਨੀ ਵਿਚ ਇਕ ਓਵਰਲੋਡ ਟਰੱਕ ਮੁਹੱਲੇ ਵਿਚੋਂ ਲੰਘਦੇ ਹੋਏ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ। ਜਿਸ ਕਾਰਨ ਧਮਾਕਾ ਹੋਣ ਮਗਰੋਂ ਬਿਜਲੀ ਦਾ ਖੰਭਾ ਡਿੱਗ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਗਲੀ ਤੋਂ ਲਗਭਗ 6 ਬੱਚੇ ਆ ਰਹੇ ਸਨ ਅਤੇ ਟਰੱਕ ਦੇ ਪਿੱਛੇ ਇਕ ਸਕੂਟਰ 'ਤੇ ਇਕ ਆਦਮੀ ਅਤੇ ਇਕ ਔਰਤ ਆ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਅਗਲੇ 24 ਘੰਟੇ ਅਹਿਮ, ਕਈ ਸੂਬਿਆਂ 'ਚ ਤੂਫ਼ਾਨ ਨਾਲ ਭਾਰੀ ਮੀਂਹ ਦਾ Alert

ਗਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਦੋਂ ਓਵਰਲੋਡਿਡ ਟਰੱਕ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨੂੰ ਆਪਣੇ ਨਾਲ ਲੈ ਕੇ ਅੱਗੇ ਵਧਿਆ ਤਾਂ ਇਲਾਕੇ ਵਿੱਚ ਇਕ ਵੱਡਾ ਧਮਾਕਾ ਹੋ ਗਿਆ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ। ਹਾਲਾਂਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਕਾਲਜ 'ਚ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਲਿਖੇ ਨੋਟ ਨੂੰ ਪੜ੍ਹ ਉੱਡੇ ਸਭ ਦੇ ਹੋਸ਼

ਇਹ ਸਾਰੀ ਘਟਨਾ ਕਾਲੋਨੀ ਦੇ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਛੋਟੇ ਬੱਚੇ ਗਲੀ ਵਿੱਚੋਂ ਲੰਘਦੇ ਵਿਖਾਈ ਦੇ ਰਹੇ ਹਨ। ਬੱਚੇ ਬਿਜਲੀ ਦੇ ਖੰਭੇ ਤੋਂ 10 ਕਦਮ ਦੀ ਦੂਰੀ 'ਤੇ ਹੀ ਪਹੁੰਚੇ ਸਨ ਕਿ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਬਿਜਲੀ ਦੀਆਂ ਤਾਰਾਂ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਬੱਚੇ ਇਧਰ-ਉਧਰ ਭੱਜਣ ਲੱਗੇ ਅਤੇ ਇਲਾਕੇ ਵਿੱਚ ਚੀਕ-ਚਿਹਾੜਾ ਪੈ ਗਿਆ। ਇਸ ਦੇ ਨਾਲ ਹੀ ਪਿੱਛੇ ਤੋਂ ਆ ਰਹੀ ਸਕੂਟਰ ਸਵਾਰ ਇਕ ਔਰਤ ਨੇ ਕਿਸੇ ਤਰ੍ਹਾਂ ਬ੍ਰੇਕ ਲਗਾਈ ਅਤੇ ਆਪਣੀ ਜਾਨ ਬਚਾਈ। ਪੁਲਸ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਸੀ। ਪਾਵਰਕਾਮ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ, ਜਿਸ ਤੋਂ ਬਾਅਦ ਉਕਤ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੇ ਸਿਰ ਤੋਂ ਲੰਘੀ ਹਾਈ ਸਪੀਡ ਕਰੇਨ, ਮੰਜ਼ਰ ਵੇਖ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਪਾ ਸੈਂਟਰ 'ਚ ਰੇਡ ਕਰਨ ਗਈ ਪੁਲਸ ਦੇ ਉੱਡੇ ਹੋਸ਼, 16 ਵਿਦੇਸ਼ੀ ਕੁੜੀਆਂ ਨਾਲ ਫੜੇ ਗਏ 8 ਮੁੰਡੇ
NEXT STORY