ਸਾਹਨੇਵਾਲ (ਸ.ਹ.)- ਬੋਗਸ ਬਿਲਿੰਗ ਦੇ ਸਹਾਰੇ 5 ਕਰੋੜ ਤੋਂ ਜ਼ਿਆਦਾ ਦੀ ਠੱਗੀ ਕਰਨ ਦੇ ਦੋਸ਼ਾਂ ਹੇਠ ਨਾਮਜ਼ਦ ਕੀਤੇ ਗਏ ਕੇ.ਕੇ. ਅਲਾਇਜ਼ ਅਤੇ ਬੇਦੀ ਸਟੀਲ ਦੇ ਮਾਲਕ ਬਾਪ-ਬੇਟੇ ਮਹੇਸ਼ ਗੁਪਤਾ ਤੇ ਪ੍ਰਿਆਂਕ ਗੁਪਤਾ ਨੂੰ ਥਾਣਾ ਸਾਹਨੇਵਾਲ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵਲੋਂ ਦੋਵੇਂ ਬਾਪ ਬੇਟੇ ਨੂੰ ਕੋਰਟ ’ਚ ਪੇਸ਼ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਸ਼ਾਸ਼ਤਰੀ ਨਗਰ ਦੇ ਰਹਿਣ ਵਾਲੇ ਮਾਧਵ ਭਾਰਤੀ ਤੇ ਅਨਮੋਲ ਮਿੱਤਲ ਨੇ ਜ਼ਿਲ੍ਹਾ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਸਾਹਨੇਵਾਲ ਸਥਿਤ ਕੇ.ਕੇ. ਅਲਾਇਜ਼ ਅਤੇ ਦੋਰਾਹਾ ਸਥਿਤ ਬੇਦੀ ਸਟੀਲਜ਼ ਦੇ ਮਾਲਕਾਂ ਮਹੇਸ਼ ਗੁਪਤਾ ਅਤੇ ਪ੍ਰਿਆਂਕ ਗੁਪਤਾ ਨੇ ਅਪ੍ਰੈਲ 2024 ਤੋਂ ਲੈ ਕੇ ਜਨਵਰੀ 2025 ਤੱਕ ਉਨ੍ਹਾ ਕੋਲੋਂ ਕਰੋੜਾਂ ਰੁਪਏ ਦਾ ਸਕ੍ਰੈਪ ਅਤੇ ਲੋਹਾ ਸਕ੍ਰੈਪ ਮੰਗਵਾਇਆ ਸੀ।
ਦੋਵੇਂ ਬਾਪ ਬੇਟੇ ਨੇ ਤਿੰਨ ਫਰਮਾਂ ਕੋਲੋਂ ਪੱਕੇ ਰਾਹੀਂ ਸਕ੍ਰੈਪ ਮਾਲ ਹਾਸਲ ਕੀਤਾ ਸੀ। ਜਿਸ ’ਚੋਂ ਕੁਝ ਰਕਮ ਦੇਣ ਦੇ ਬਾਅਦ ਬਾਕੀ ਦੀ ਰਕਮ ਰੋਕ ਲਈ। ਜਿਨ੍ਹਾਂ ਨੂੰ ਵਾਰ-ਵਾਰ ਬਕਾਇਆ ਰਕਮ ਦੇਣ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਬਕਾਇਆ ਰਕਮ ਵਾਪਿਸ ਨਹੀਂ ਕੀਤੀ। ਸ਼ਿਕਾਇਤਕਰਤਾ ਮਾਧਵ ਭਾਰਤੀ ਤੇ ਅਨਮੋਲ ਮਿੱਤਲ ਨੇ ਦੋਸ਼ ਲਗਾਇਆ ਕਿ ਮਹੇਸ਼ ਗੁਪਤਾ ਅਤੇ ਪ੍ਰਿਆਂਕ ਗੁਪਤਾ ਨੇ ਉਨ੍ਹਾਂ ਨਾਲ ਕੁੱਲ 5 ਕਰੋੜ, 65 ਲੱਖ, 27 ਹਜ਼ਾਰ 592 ਰੁਪਏ ਦੀ ਧੋਖਾਧੜੀ ਕੀਤੀ ਹੈ।
ਥਾਣਾ ਸਾਹਨੇਵਾਲ ਨੇ ਸ਼ਿਕਾਇਤ ਦੀ ਜਾਂਚ ਦੇ ਬਾਅਦ ਮਹੇਸ਼ ਗੁਪਤਾ ਅਤੇ ਪ੍ਰਿਆਂਕ ਗੁਪਤਾ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕਰ ਲਿਆ ਸੀ। ਜਿਸ ਦੇ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।
ਸੀ.ਆਈ.ਏ. ਨੂੰ ਟ੍ਰਾਂਸਫਰ ਹੋਇਆ ਮਾਮਲਾ
ਕਰੋੜਾਂ ਰੁਪਏ ਦੇ ਜੀ.ਐੱਸ.ਟੀ. ਘਪਲੇ ਨੂੰ ਲੈ ਕੇ ਥਾਣਾ ਸਾਹਨੇਵਾਲ ’ਚ ਦਰਜ ਇਹ ਮਾਮਲਾ ਸੀ.ਆਈ.ਏ.-1 ਦੀ ਪੁਲਸ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਸੂਤਰਾਂ ਦੀ ਮੰਨੀ ਜਾਵੇ ਤਾਂ ਭਾਵੇਂ ਕਿ ਥਾਣਾ ਸਾਹਨੇਵਾਲ ਦੀ ਪੁਲਸ ਨੇ ਇਸ ਘਪਲੇ ਦੇ ਮਾਸਟਮਾਂਈਡ ਬਾਪ-ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਪੁਲਸ ਰਿਮਾਂਡ ਦੌਰਾਨ ਦੋਵਾਂ ਕੋਲੋਂ ਅੱਗੇ ਦੀ ਪੁੱਛਗਿੱਛ ਸੀ.ਆਈ.ਏ. ਪੁਲਸ ਵਲੋਂ ਕੀਤੀ ਜਾਵੇਗੀ।
ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ
NEXT STORY