ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਮੁਲਾਜ਼ਮਾਂ ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬਿਊਰੋ ਆਫ਼ ਸਿਕਿਓਰਿਟੀ ’ਚ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ। ਸਾਲ 2026 ਲਈ ਚੰਡੀਗੜ੍ਹ ਪੁਲਸ ਦੇ ਮੁਲਾਜ਼ਮਾਂ ਦੀ ਡੈਪੂਟੇਸ਼ਨ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੰਤਰਾਲੇ ਨੇ ਪੱਤਰ ਜਾਰੀ ਕਰਕੇ ਇੱਕ ਹੈੱਡ ਕਾਂਸਟੇਬਲ ਅਤੇ ਇੱਕ ਕਾਂਸਟੇਬਲ ਦੇ ਨਾਮ ਮੰਗੇ ਹਨ, ਜੋ ਨਵੀਂ ਦਿੱਲੀ ਸਥਿਤ ਮੰਤਰਾਲੇ ’ਚ ਬਿਊਰੋ ਆਫ਼ ਸਿਕਿਓਰਿਟੀ ਤਹਿਤ ਸੁਰੱਖਿਆ ਅਤੇ ਨਿਗਰਾਨੀ ਨਾਲ ਸਬੰਧਿਤ ਜ਼ਿੰਮੇਵਾਰੀਆਂ ਸੰਭਾਲਣਗੇ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪਾਵਰਕਾਮ ਦਾ ਵੱਡਾ ਐਕਸ਼ਨ, ਪੜ੍ਹੋ ਕੀ ਹੈ ਪੂਰੀ ਖ਼ਬਰ
ਚਾਹਵਾਨ ਪੁਲਸ ਮੁਲਾਜ਼ਮ 20 ਅਕਤੂਬਰ ਤੱਕ ਨਿਰਧਾਰਤ ਫਾਰਮੈਟ ’ਚ ਅਰਜ਼ੀ ਸਬੰਧਿਤ ਯੂਨਿਟ ਇੰਚਾਰਜ, ਐੱਸ. ਡੀ. ਪੀ. ਓ. ਜਾਂ ਡੀ. ਐੱਸ. ਪੀ. ਦੀ ਅਨੁਸੰਸ਼ਾ ਸਮੇਤ ਜਮ੍ਹਾਂ ਕਰਵਾ ਸਕਦੇ ਹਨ। ਫਾਰਮ ’ਚ ਉਮੀਦਵਾਰ ਨੂੰ ਆਪਣੀ ਪੂਰੀ ਜਾਣਕਾਰੀ, ਜਿਵੇਂ ਨਾਮ, ਸੇਵਾ ਵੇਰਵੇ, ਯੋਗਤਾ, ਸਿਖਲਾਈ, ਮੌਜੂਦਾ ਪੋਸਟਿੰਗ ਅਤੇ ਸੰਪਰਕ ਵੇਰਵੇ ਸਹੀ-ਸਹੀ ਭਰਨੇ ਹੋਣਗੇ। ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਦੇ ਅਹੁਦੇ ਲਈ ਪਾਤਰ ਪੁਲਸ ਮੁਲਾਜ਼ਮ ਉਹ ਹੋਣਗੇ, ਜਿਨ੍ਹਾਂ ਦਾ ਸੇਵਾ ਰਿਕਾਰਡ ਬੇਦਾਗ ਹੋਵੇ, ਜਿਨ੍ਹਾਂ ’ਤੇ ਕੋਈ ਵਿਭਾਗੀ ਜਾਂ ਵਿਜੀਲੈਂਸ ਜਾਂਚ ਲੰਬਿਤ ਨਾ ਹੋਵੇ ਅਤੇ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਅਨੁਸ਼ਾਸਨ ਅਤੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੋਵੇ।
ਇਹ ਵੀ ਪੜ੍ਹੋ : DSP ਮਨਦੀਪ ਕੌਰ ਦੀ ਗੱਡੀ ਦਾ ਖ਼ਤਰਨਾਕ ACCIDENT, ਹਾਈਵੇਅ 'ਤੇ ਭਿਆਨਕ ਹਾਦਸੇ ਦਾ ਸ਼ਿਕਾਰ
ਪੰਜ ਸਾਲ ਦਾ ਸੇਵਾ ਅਨੁਭਵ ਜ਼ਰੂਰੀ
ਕਾਂਸਟੇਬਲ ਲਈ ਪੇਅ ਲੈਵਲ 3 (ਐੱਮ.ਏ.ਸੀ.ਪੀ. ਦੇ ਤਹਿਤ ਪੇ ਲੈਵਲ 4) ਅਤੇ ਬੇਸਿਕ ਪੇ 69,100 ਤੱਕ, ਜਦੋਂਕਿ ਹੈੱਡ ਕਾਂਸਟੇਬਲ ਲਈ ਪੇ ਲੈਵਲ 4 (ਐੱਮ.ਏ.ਸੀ.ਪੀ. ਦੇ ਤਹਿਤ ਪੇ ਲੈਵਲ 5) ਅਤੇ ਬੇਸਿਕ ਪੇ 81,100 ਤੱਕ ਨਿਰਧਾਰਤ ਕੀਤੀ ਗਈ ਹੈ। ਬਿਨੈਕਾਰ ਪੁਲਸ ਮੁਲਾਜ਼ਮ ਦੀ ਉਮਰ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ ਪੰਜ ਸਾਲ ਦਾ ਸੇਵਾ ਅਨੁਭਵ ਜ਼ਰੂਰੀ ਹੈ। ਅੰਗਰੇਜ਼ੀ ’ਚ ਪੜ੍ਹਨ, ਲਿਖਣ ਅਤੇ ਸੰਵਾਦ ਕਰਨ ’ਚ ਮੁਹਾਰਤ, ਕਮਾਂਡੋ ਸਿਖਲਾਈ, ਕੰਪਿਊਟਰ ਦਾ ਮੁੱਢਲਾ ਗਿਆਨ ਅਤੇ ਵੈਧ ਡਰਾਈਵਿੰਗ ਲਾਇਸੈਂਸ ਜ਼ਰੂਰੀ ਸ਼ਰਤਾਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਪਾਵਰਕਾਮ ਦਾ ਵੱਡਾ ਐਕਸ਼ਨ, ਪੜ੍ਹੋ ਕੀ ਹੈ ਪੂਰੀ ਖ਼ਬਰ
NEXT STORY