ਜਲੰਧਰ (ਸੁਨੀਲ)- 16 ਮਾਰਚ 2025 ਨੂੰ ਤੜਕਸਾਰ ਲੱਗਭਗ 3.30 ਵਜੇ ਥਾਣਾ ਮਕਸੂਦਾਂ ਅਧੀਨ ਪੈਂਦੇ ਰਾਏਪੁਰ-ਰਸੂਲਪੁਰ ਨਿਵਾਸੀ ਯੂ-ਟਿਊਬਰ ਰੋਜਰ ਸੰਧੂ ਦੇ ਘਰ ’ਤੇ ਗ੍ਰੇਨੇਡ ਹਮਲਾ ਹੋਇਆ ਸੀ ਅਤੇ ਦਿਹਾਤੀ ਪੁਲਸ ਨੇ ਮੁੱਖ ਮੁਲਜ਼ਮ ਹਾਰਦਿਕ ਕੰਬੋਜ ਤੇ ਅੰਮ੍ਰਿਤਪ੍ਰੀਤ ਸਿੰਘ ਦਾ ਐਨਕਾਊਂਟਰ ਕੀਤਾ ਸੀ, ਜਿਸ ਵਿਚ ਇਹ ਦੋਵੇਂ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਚ ਦਾਖਲ ਕਰਵਾਇਆ ਗਿਆ ਸੀ। ਸੋਮਵਾਰ ਨੂੰ ਇਨ੍ਹਾਂ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਪੁਲਸ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਪਾ ਦਿੱਤੀ ਹੈ।
ਇਸ ਦੇ ਇਲਾਵਾ ਫੜੇ ਗਏ 4 ਹੋਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁਲਸ ਨੇ ਦਾਅਵਾ ਕੀਤਾ ਕਿ ਰਿਮਾਂਡ ਵਿਚ ਫੜੇ ਗਏ 6 ਮੁਲਜ਼ਮਾਂ ਤੋਂ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਅਤੇ ਜੀਸ਼ਾਨ ਨਾਲ ਜੁੜੇ ਪੂਰੇ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਯਮੁਨਾਨਗਰ ਤੋਂ ਗ੍ਰਿਫ਼ਤਾਰ ਕਰ ਕੇ ਲਿਆਂਦੇ ਗਏ ਮੁੱਖ ਮੁਲਜ਼ਮ ਹਾਰਦਿਕ ਕੰਬੋਜ ਨੇ ਪੁਲਸ ਟੀਮ ’ਤੇ ਉਸ ਸਮੇਂ ਫਾਇਰਿੰਗ ਕਰ ਦਿੱਤੀ ਸੀ, ਜਦੋਂ ਉਹ ਉਸ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਪਿੰਡ ਰਾਏਪੁਰ-ਰਸੂਲਪੁਰ ਦੀ ਇਕ ਸੁੰਨਸਾਨ ਥਾਂ ’ਤੇ ਲੈ ਕੇ ਗਏ ਸਨ। ਜਵਾਬੀ ਕਾਰਵਾਈ ਦੌਰਾਨ ਪੁਲਸ ਨੇ ਉਸ ਦੀ ਲੱਤ ’ਤੇ ਗੋਲੀ ਮਾਰ ਦਿੱਤੀ ਸੀ। ਇਸ ਦੇ ਬਾਅਦ ਤੋਂ ਮੁਲਜ਼ਮ ਹਸਪਤਾਲ ਵਿਚ ਇਲਾਜ ਅਧੀਨ ਸੀ।
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਹਾਰਦਿਕ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਉਸ ਦੇ ਸਾਥੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਲੁਕੇ ਹੋਏ ਹਨ ਅਤੇ ਪੁਲਸ ਨੇ ਗੁਪਤ ਢੰਗ ਨਾਲ ਹਿਮਾਚਲ ਵਿਚ ਛਾਪੇਮਾਰੀ ਕਰ ਕੇ ਔਰਤ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੂੰ ਪੁਲਸ ਜਦੋਂ ਗ੍ਰਿਫ਼ਤਾਰ ਕਰ ਕੇ ਜਲੰਧਰ ਲਿਆ ਰਹੀ ਸੀ ਤਾਂ ਆਦਮਪੁਰ ਦੇ ਪਿੰਡ ਚੂਹੜਵਾਲੀ ਨੇੜੇ ਪੁਲਸ ਦੀ ਗੱਡੀ ਖਰਾਬ ਹੋ ਗਈ ਅਤੇ ਮੁਲਜ਼ਮ ਗੈਂਗਸਟਰ ਅੰਮ੍ਰਿਤਪ੍ਰੀਤ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਸ ਦੀ ਲੱਤ ’ਤੇ ਗੋਲੀ ਮਾਰ ਦਿੱਤੀ। ਇਸ ਦੇ ਬਾਅਦ ਤੋਂ ਉਹ ਵੀ ਹਸਪਤਾਲ ਵਿਚ ਇਲਾਜ ਅਧੀਨ ਸੀ।
ਪੁਲਸ ਸੂਤਰਾਂ ਦੀ ਮੰਨੀਏ ਤਾਂ ਰਿਮਾਂਡ ਦੌਰਾਨ ਪੁਲਸ ਮੁਲਜ਼ਮਾਂ ਦੇ ਵਿਦੇਸ਼ੀ ਲਿੰਕ ਚੈੱਕ ਕਰ ਰਹੀ ਹੈ। ਪੁਲਸ ਪੰਜਾਬ ਵਿਚ ਤਾਇਨਾਤ ਏ.ਐੱਸ.ਆਈ. ਦੇ ਬੇਟੇ ਰੋਹਿਤ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਰੋਹਿਤ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਹਥਿਆਰ ਅੰਮ੍ਰਿਤਪ੍ਰੀਤ ਨੂੰ ਦੇਣ ਲਈ ਅਲੀਪੁਰ ਨਿਵਾਸੀ ਮਨਿੰਦਰ ਸਿੰਘ ਉਰਫ ਬੌਬੀ ਨੇ ਭੇਜਿਆ ਸੀ ਅਤੇ ਪੁਲਸ ਨੇ ਬੌਬੀ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕਰ ਲਿਆ ਸੀ ਪਰ ਖਬਰ ਲਿਖੇ ਜਾਣ ਤਕ ਬੌਬੀ ਪੁਲਸ ਦੀ ਪਹੁੰਚ ਤੋਂ ਦੂਰ ਸੀ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਬੌਬੀ ਨੂੰ ਕਾਬੂ ਕਰਨ ਲਈ ਕਈ ਜ਼ਿਲਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦੇਸ਼ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਜਿਉਂਦੇ ਸੜ ਗਏ 2 ਪੰਜਾਬੀ ਮੁੰਡੇ
NEXT STORY