ਤਰਨਤਾਰਨ- ਪੰਜਾਬ 'ਚ ਵੱਡੀ ਵਾਰਦਾਤ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੋਂ ਦੇ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੱਠਲ ਸਹਿਜਾ ਵਿਖੇ ਸਰਪੰਚ ਜਸਬੀਰ ਸਿੰਘ ਨੂੰ ਰਸਤੇ 'ਚ ਘੇਰ ਕੇ ਕੁਝ ਅਣਪਛਾਤੇ ਥਾਰ ਸਵਾਰ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ।
ਹਾਲਾਂਕਿ ਸਰਪੰਚ ਨੇ ਦਲੇਰੀ ਦਿਖਾਈ ਤੇ ਉਸ ਨੇ ਉਕਤ ਬਦਮਾਸ਼ਾਂ ਦਾ ਪਿਸਤੌਲ ਫੜ ਲਿਆ ਤੇ ਉੱਪਰ ਵੱਲ ਨੂੰ ਕਰ ਦਿੱਤਾ, ਜਿਸ ਨਾਲ ਫਾਇਰ ਹਵਾ 'ਚ ਚੱਲ ਗਏ। ਇਸ ਮਗਰੋਂ ਉਕਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਤੇ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਰਹਾਲੀ ਕਲਾਂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਹ ਫਿਲਹਾਲ ਜ਼ੇਰੇ ਇਲਾਜ ਹੈ। ਜਾਣਕਾਰੀ ਦਿੰਦੇ ਹੋਏ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦਾ ਸਰਪੰਚ ਹੈ ਤੇ ਉਸ ਨੂੰ ਚੋਣਾਂ ਦੇ ਸਮੇਂ ਤੋਂ ਹੀ ਚੋਣ ਨਾ ਲੜਨ ਦੀਆਂ ਧਮਕੀਆਂ ਆ ਰਹੀਆਂ ਸਨ। ਅੱਜ ਜਦੋਂ ਉਹ ਆਪਣੀ ਬੱਸ ਠੀਕ ਕਰਵਾਉਣ ਲਈ ਜਾ ਰਿਹਾ ਸੀ ਤਾਂ ਰਸਤੇ 'ਚ ਇਕ ਖ਼ਰਾਬ ਘੜੁੱਕਾ ਖੜ੍ਹਾ ਸੀ।
ਉਸ ਨੇ ਜਦੋਂ ਘੜੁੱਕਾ ਇਸ ਪਾਸੇ ਕਰਨ ਲਈ ਕਿਹਾ ਤਾਂ ਇਕ ਥਾਰ 'ਚ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸ 'ਤੇ ਗੋਲ਼ੀਆਂ ਵੀ ਚਲਾਈਆਂ। ਹਾਲਾਂਕਿ ਉਹ ਗੋਲ਼ੀਆਂ ਤੋਂ ਤਾਂ ਕਿਸੇ ਤਰ੍ਹਾਂ ਬਚ ਗਿਆ, ਪਰ ਉਸ ਨੂੰ ਡਾਂਗਾਂ-ਸੋਟਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਉਨ੍ਹਾਂ ਸ਼ੱਕ ਜਤਾਇਆ ਹੈ ਕਿ ਇਹ ਹਮਲਾ ਚੋਣ ਰੰਜਿਸ਼ ਕਾਰਨ ਹੋਇਆ ਹੋ ਸਕਦਾ ਹੈ। ਫਿਲਹਾਲ ਪੁਲਸ ਟੀਮ ਮੌਕੇ 'ਤੇ ਪੁੱਜ ਗਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਖ਼ਤਮ ਹੋ ਗਈ ਕਿਸਾਨਾਂ ਤੇ ਕੇਂਦਰ ਦੀ ਮੀਟਿੰਗ, ਜਾਣੋ ਕੀ ਰਿਹਾ ਨਤੀਜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ ; ਕਾਂਗਰਸ ਨੂੰ ਮਿਲਿਆ ਨਵਾਂ ਜਨਰਲ ਸਕੱਤਰ
NEXT STORY