ਅੰਮ੍ਰਿਤਸਰ (ਗੁਰਿੰਦਰ ਸਾਗਰ)- ਪੰਜਾਬ 'ਚ ਇਕ ਵਾਰ ਫ਼ਿਰ ਤੋਂ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੋਸਤਾਂ ਵੱਲੋਂ ਹੀ ਆਪਣੇ ਦੋਸਤ ਦਾ ਕਤਲ ਕਰ ਕੇ ਲਾਸ਼ ਬੰਦ ਪਈ ਕੋਠੀ 'ਚ ਸੁੱਟ ਦਿੱਤੀ ਗਈ। ਇਹ ਮਾਮਲਾ ਅੰਮ੍ਰਿਤਸਰ ਸ਼ਹਿਰ ਦਾ ਹੈ, ਜਿੱਥੋਂ ਦੇ ਝਬਾਲ ਰੋਡ ਦੀ ਦਸ਼ਮੇਸ਼ ਵਿਹਾਰ ਕਲੋਨੀ 'ਚ ਇੱਕ ਬੰਦ ਪਈ ਕੋਠੀ ਦੇ ਅੰਦਰੋਂ 15 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ ਹੈ।
ਮ੍ਰਿਤਕ ਦੀ ਪਛਾਣ ਅਨੀਕੇਤ ਵਜੋਂ ਹੋਈ ਹੈ, ਜਿਸ ਦੀ ਉਮਰ ਤਕਰੀਬਨ 15 ਸਾਲ ਦੱਸੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਹੈ ਤੇ ਆਪਣੀ ਭੂਆ ਦੇ ਕੋਲ ਲਾਹੌਰੀ ਗੇਟ ਵਿਖੇ ਆਇਆ ਹੋਇਆ ਸੀ, ਜਿੱਥੇ ਕਿ ਉਸ ਦੇ ਨਾਲ 3 ਦੋਸਤ ਹੋਰ ਵੀ ਸਨ।
ਇਹ ਵੀ ਪੜ੍ਹੋ- ਪਿੰਨ ਖੁੱਲ੍ਹਣ ਕਾਰਨ ਪਲਟ ਗਿਆ ਟਰਾਲਾ, ਮਾਲਕ ਨੇ ਹਾਲ ਪੁੱਛਣ ਦੀ ਬਜਾਏ ਡਰਾਈਵਰ ਦਾ ਚਾੜ੍ਹ'ਤਾ ਕੁਟਾਪਾ
ਉਸ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਹੀ ਅਨੀਕੇਤ ਦਾ ਕਤਲ ਕਰ ਕੇ ਦਸ਼ਮੇਸ਼ ਵਿਹਾਰ ਕਲੋਨੀ ਦੇ ਵਿੱਚ ਬੰਦ ਪਈ ਕੋਠੀ ਦੇ ਵਿੱਚ ਸੁੱਟ ਦਿੱਤੀ। ਇਹ ਕਲੋਨੀ ਬਿਲਕੁਲ ਫਤਿਹਪੁਰ ਜੇਲ੍ਹ ਦੀ ਬੈਕ ਸਾਈਡ 'ਤੇ ਹੈ। ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯਾਤਰੀਆਂ ਨੂੰ ਮਿਲਣ ਵਾਲਾ ਹੈ ਵੱਡਾ ਤੋਹਫ਼ਾ, ਛੇਤੀ ਹੀ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ ਕੈਂਟ ਰੇਲਵੇ ਸਟੇਸ਼ਨ
NEXT STORY