ਲੁਧਿਆਣਾ (ਖੁਰਾਣਾ) : ਸਰਦੀਆਂ ਦੇ ਦਸਤਕ ਦਿੰਦੇ ਹੀ ਜਿੱਥੇ ਆਮ ਖ਼ਪਤਕਾਰਾਂ ਨੂੰ ਬੁਕਿੰਗ ਕਰਵਾਉਣ ਤੋਂ ਬਾਅਦ ਵੀ ਇਕ ਗੈਸ ਸਿਲੰਡਰ ਦੀ ਸਪਲਾਈ ਲੈਣ ਲਈ 10 ਦਿਨ ਤੱਕ ਦਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਗੈਸ ਮਾਫ਼ੀਆ ਦੇ ਅੱਡਿਆਂ ’ਤੇ ਇਕੱਠੇ ਕਈ ਗੈਸ ਸਿਲੰਡਰਾਂ ਦੀ ਡਲਿਵਰੀ ਹੋ ਰਹੀ ਹੈ, ਜੋ ਕਿ ਗੈਸ ਕੰਪਨੀਆਂ ਅਤੇ ਏਜੰਸੀ ਮਾਲਕਾਂ ਦੀ ਦੋਗਲੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਚੰਡੀਗੜ੍ਹ ਰੋਡ ਸਥਿਤ ਜੀਵਨ ਨਗਰ, ਛੋਟੀ ਮੁੰਡੀਆਂ, ਨੀਚੀ ਮੰਗਲੀ, ਗੁਰੂ ਤੇਗ ਬਹਾਦਰ ਨਗਰ, 33 ਫੁੱਟਾ ਰੋਡ, ਤ੍ਰਿਸ਼ਲਾ ਨਗਰ, ਫੋਕਲ ਪੁਆਇੰਟ, ਪਰਮਜੀਤ ਕਾਲੋਨੀ, ਫੋਰਟਿਸ ਹਸਪਤਾਲ ਦੀ ਬੈਕ ਸਾਈਡ ਜੱਚਾ-ਬੱਚਾ ਕੇਂਦਰ ਆਦਿ ਇਲਾਕਿਆਂ ’ਚ ਸਰਗਰਮ ਗੈਸ ਮਾਫ਼ੀਆ ਵੱਲੋਂ ਧੜੱਲੇ ਨਾਲ ਸਾਈਕਲ ਰਿਪੇਅਰ, ਮਨਿਆਰੀ ਦੀ ਦੁਕਾਨ, ਕਰਿਆਨਾ ਸਟੋਰ, ਬਰਤਨ ਸਟੋਰ, ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਰੇਹੜੀਆਂ, ਇਥੋਂ ਤੱਕ ਕਿ ਬੁਟੀਕ ਆਦਿ ’ਤੇ ਘਰੇਲੂ ਗੈਸ ਸਿਲੰਡਰ ਦੇ ਵੱਡੇ ਜ਼ਖੀਰੇ ਉਤਾਰੇ ਜਾ ਰਹੇ ਹਨ। ਇਸ ਦੇ ਉਲਟ ਆਮ ਖ਼ਪਤਕਾਰ ਨੂੰ ਇਕ ਗੈਸ ਸਿਲੰਡਰ ਲਈ ਕਈ ਕਈ ਦਿਨਾਂ ਤੱਕ ਤਰਸਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 15 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, 9 ਜ਼ਿਲ੍ਹਿਆਂ 'ਚ ਚਿਤਾਵਨੀ ਜਾਰੀ
ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਗੈਸ ਮਾਫ਼ੀਆ ਦੇ ਸਰਗਣਾ ਸੰਤੋਸ਼ ਗੁਪਤਾ ਦੇ ਫੋਕਲ ਪੁਆਇੰਟ ਸਥਿਤ ਇਕ ਫੈਕਟਰੀ ’ਚ ਬਣਾਏ ਟਿਕਾਣੇ ’ਤੇ ਕੀਤੀ ਇਕ ਛਾਪੇਮਾਰੀ ਦੌਰਾਨ ਉੱਥੇ 125 ਦੇ ਕਰੀਬ ਘਰੇਲੂ ਗੈਸ ਸਿਲੰਡਰ, ਉੱਥੇ ਸੋਨੂੰ ਗੁਰਜਰ ਦੇ ਟਿਕਾਣੇ ਤੋਂ ਗੈਸ ਸਿਲੰਡਰ ਸਮੇਤ ਗੈਸ ਦੀ ਪਲਟੀ ਮਾਰਨ ਵਾਲੀ ਮਸ਼ੀਨ, ਇਲੈਕਟ੍ਰਾਨਿਕ ਤੋਲ ਕੰਢਾ ਆਦਿ ਬਰਾਮਦ ਕੀਤੇ ਗਏ ਹਨ। ਅਜਿਹੇ ’ਚ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ ਕਿ ਜੇਕਰ ਵੱਖ-ਵੱਖ ਗੈਸ ਕੰਪਨੀਆਂ ਵੱਲੋਂ ਬਾਜ਼ਾਰ ’ਚ ਘਰੇਲੂ ਗੈਸ ਦੀ ਭਾਰੀ ਕਿੱਲਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਗੈਸ ਮਾਫ਼ੀਆ ਕੋਲ ਇੰਨੀ ਵੱਡੀ ਗਿਣਤੀ ’ਚ ਘਰੇਲੂ ਗੈਸ ਸਿਲੰਡਰ ਆਖ਼ਰ ਕਿੱਥੋਂ ਆ ਰਹੇ ਹਨ। ਕੀ ਇਨ੍ਹਾਂ ਸਭ ਦੇ ਪਿੱਛੇ ਬਾਹਰੀ ਗੈਸ ਕੰਪਨੀਆਂ ਜਾਂ ਫਿਰ ਕੰਪਨੀ ਦੇ ਅਧਿਕਾਰੀਆਂ ਦਾ ਹੀ ਕੋਈ ਹੱਥ ਹੈ। ਇਹ ਮਾਮਲਾ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਾਬ ਖ਼ਰੀਦਣ ਲਈ ਨਵੀਆਂ ਗਾਈਡਲਾਈਨਜ਼ ਜਾਰੀ! ਪੈੱਗ ਲਾਉਣ ਦੇ ਸ਼ੌਕੀਨ ਦੇਣ ਧਿਆਨ
ਦੱਸਣਯੋਗ ਹੈ ਕਿ ਲੁਧਿਆਣਾ ਐੱਲ. ਪੀ. ਜੀ. ਡੀਲਰ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਕੀਤੀ ਇਕ ਵਿਸ਼ੇਸ਼ ਬੈਠਕ ਦੌਰਾਨ ਗੈਸ ਮਾਫ਼ੀਆ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕਰਨ ਸਬੰਧੀ ਮੰਗ ਕੀਤੀ ਗਈ ਹੈ, ਜਿਸ ਦੇ ਜਵਾਬ ’ਚ ਡਿਪਟੀ ਪੁਲਸ ਕਮਿਸ਼ਨਰ ਰੁਪਿੰਦਰ ਸਿੰਘ ਸਰਾਂ ਵੱਲੋਂ ਗੈਸ ਮਾਫ਼ੀਆ ਨੂੰ ਸਖਤ ਲਫਜ਼ਾਂ ’ਚ ਚਿਤਾਵਨੀ ਦਿੱਤੀ ਗਈ ਹੈ ਪਰ ਇਸ ਮਾਮਲੇ ’ਚ ਹੈਰਾਨੀਜਨਕ ਪਹਿਲੂ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਏ. ਸੀ. ਪੀ. ਅਤੇ ਐੱਸ. ਐੱਚ. ਓ. ਪੱਧਰ ਦੇ ਪੁਲਸ ਅਧਿਕਾਰੀ ਪੁਲਸ ਕਮਿਸ਼ਨਰ ਦੇ ਹੁਕਮਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ ਅਤੇ ਸਾਰੀ ਗੱਲ ਉਹ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪਾਲੇ ’ਚ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਤਾਕ ’ਚ ਲੱਗੇ ਹੋਏ ਹਨ।
ਕੀ ਕਹਿਣੈ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟਰੋਲਰ ਦਾ
ਉਧਰ ਇਸ ਗੰਭੀਰ ਮਾਮਲੇ ਨੂੰ ਲੈ ਕੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟਰੋਲਰ ਸ਼ਿਫਾਲੀ ਚੋਪੜਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਗੈਸ ਮਾਫ਼ੀਆ ਖਿਲਾਫ ਸਮੇਂ-ਸਮੇਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਤੋਂ ਬਾਅਦ ਮਾਫ਼ੀਆ ਖ਼ਿਲਾਫ਼ ਇਕ ਵੱਡੀ ਮੁਹਿੰਮ ਚਲਾਈ ਜਾਵੇਗੀ, ਜਿਸ ’ਚ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਅਤੇ ਪਲਟੀ ਦਾ ਕਾਲਾ ਕਾਰੋਬਾਰ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਵੱਡੀ ਘਟਨਾ! ਸੰਘਣੀ ਆਬਾਦੀ ਵਾਲੇ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ
NEXT STORY