ਜਲੰਧਰ/ਚੰਡੀਗੜ੍ਹ- ਕੋਲਕਾਤਾ ਵਿਚ ਮਹਿਲਾ ਡਾਕਟਰ ਨਾਲ ਹੋਏ ਜਬਰ-ਜ਼ਿਨਾਹ ਅਤੇ ਕਤਲ ਦੇ ਵਿਰੋਧ ਵਿਚ ਪੰਜਾਬ ਵਿਚ ਪਿਛਲੇ 11 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਖ਼ਤਮ ਹੋ ਗਈ ਹੈ। ਇਹ ਹੜਤਾਲ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਖ਼ਤਮ ਕੀਤੀ ਗਈ ਹੈ। ਬੇਸ਼ੱਕ ਵਿਚਾਰ-ਵਿਟਾਂਦਰੇ ਮਗਰੋਂ ਡਾਕਟਰ ਅੱਜ ਆਪਣੇ ਕੰਮਾਂ 'ਤੇ ਵਾਪਸ ਆ ਗਏ ਹਨ ਪਰ ਉਹ ਆਪਣੀ ਹੜਤਾਲ ਜਾਰੀ ਰੱਖਣਗੇ।
ਪੀ. ਜੀ. ਆਈ. ਚੰਡੀਗੜ੍ਹ, ਪਟਿਆਲਾ ਅਤੇ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਵਿਚ ਓ. ਪੀ. ਡੀ. ਅਤੇ ਹੋਰ ਸਹੂਲਤਾਂ ਆਮ ਦਿਨਾਂ ਵਾਂਗ ਬਹਾਲ ਕਰ ਦਿੱਤੀਆਂ ਗਈਆਂ ਹਨ ਪਰ ਇਸ ਦੌਰਾਨ ਡਾਕਟਰ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣੀਆਂ ਸੇਵਾਵਾਂ ਦੇਣਗੇ ਅਤੇ ਰੋਸ ਜ਼ਾਹਰ ਕਰਨਗੇ। ਬਾਕੀ ਸਰਕਾਰੀ ਹਸਪਤਾਲਾਂ ਵਿਚ ਵੀ ਡਾਕਟਰਾਂ ਵੱਲੋਂ ਹੜਤਾਲ ਖ਼ਤਮ ਕਰਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਮੰਤਰੀ ਬਲਕਾਰ ਸਿੰਘ ਨੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਚੀਫ਼ ਜਸਟਿਸ ਆਫ਼ ਇੰਡੀਆ ਨੇ ਵੀਰਵਾਰ ਕਿਹਾ ਸੀ ਡਾਕਟਰ ਕੰਮਾਂ 'ਤੇ ਵਾਪਸ ਆ ਜਾਣ। ਹਸਪਤਾਲਾਂ ਦੀ ਸਥਿਤੀ ਉਹ ਜਾਣਦੇ ਹਨ। ਜਦੋਂ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਬੀਮਾਰ ਸੀ ਤਾਂ ਉਹ ਖ਼ੁਦ ਇਕ ਸਰਕਾਰੀ ਹਸਪਤਾਲ ਦੇ ਫ਼ਰਸ਼ 'ਤੇ ਸੁੱਤੇ ਹਨ। ਉਨ੍ਹਾਂ ਸੂਬਾ ਸਰਕਾਰਾਂ ਨੂੰ ਡਾਕਟਰਾਂ ਨੂੰ ਉਚਿਤ ਸੁਰੱਖਿਆ ਦੇ ਇੰਤਜ਼ਾਮ ਕਰਨ ਨੂੰ ਕਿਹਾ ਹੈ। ਇਸ ਦੇ ਨਾਲ ਹੀ ਕੇਂਦਰੀ ਸੁਰੱਖਿਆ ਮੰਤਰਾਲਾ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਸੂਬੇ ਦੇ ਮੁੱਖ ਸਕੱਤਰਾਂ ਅਤੇ ਡੀ. ਜੀ. ਪੀ. ਦੇ ਨਾਲ ਮਿਲ ਕੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਕਰਨ। ਇਹ ਸਾਰਾ ਕੰਮ ਇਕ ਹਫ਼ਤੇ ਦੇ ਅੰਦਰ ਪੂਰਾ ਕਰਨ ਲਈ ਕਿਹਾ ਗਿਆ ਹੈ। ਸੂਬਾ ਦੋ ਹਫ਼ਤੇ ਦੇ ਅੰਦਰ ਇਸ ਨੂੰ ਲਾਗੂ ਕਰੇਗੀ।
ਰੈਜ਼ੀਡੈਂਸ ਡਾਕਟਰਸ ਐਸੋਸੀਏਸ਼ਨ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਐਗਜ਼ੀਕਿਊਟਿਵ ਸੈਕਟਰੀ ਡਾ. ਸਮਰਥ ਗੁਪਤਾ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਡਾਕਟਰ ਹੜਤਾਲ ਖ਼ਤਮ ਕਰਕੇ ਆਪਣੇ ਕੰਮ 'ਤੇ ਵਾਪਸ ਆਏ ਹਨ। ਅੱਜ ਤੋਂ ਓ. ਪੀ. ਡੀ. ਅਤੇ ਹੋਰ ਸਾਰੀਆਂ ਸਹੂਲਤਾਂ ਆਮ ਦਿਨਾਂ ਵਾਂਗ ਚੱਲਣਗੀਆਂ।
ਇਹ ਵੀ ਪੜ੍ਹੋ- ਜਲੰਧਰ ਦੀ ਮਸ਼ਹੂਰ ਪਾਰਕ 'ਚੋਂ ਮਿਲੇ 8 ਸੱਪ, ਵੇਖ ਹੈਰਾਨ ਰਹਿ ਗਏ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਐਕਸ਼ਨ 'ਚ ਪੰਜਾਬ ਪੁਲਸ, ਕਰ 'ਤਾ ਐਨਕਾਊਂਟਰ
NEXT STORY