ਜ਼ੀਰਾ (ਅਕਾਲੀਆਂ ਵਾਲਾ) : ਪੰਜਾਬ 'ਚ ਪਾਰਾ ਡਿੱਗਣ ਨਾਲ ਜਿੱਥੇ ਲੋਕ ਗਰਮ ਕੱਪੜਿਆਂ 'ਚ ਠੰਡ ਨਾਲ ਜੂਝ ਰਹੇ ਹਨ, ਉੱਥੇ ਖੇਤੀਬਾੜੀ ਖੇਤਰ 'ਚ ਸੀਤ ਲਹਿਰ ਦਾ ਪ੍ਰਭਾਵ ਕਣਕ ਦੀ ਫ਼ਸਲ ਅਤੇ ਸਬਜ਼ੀਆਂ ’ਤੇ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਸੀਤ ਲਹਿਰ ਦੀ ਚਿਤਾਵੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਘਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਜਾਰੀ ਹੋ ਗਏ ਸਖ਼ਤ ਹੁਕਮ
ਸੀਤ ਲਹਿਰ ਅਤੇ ਕੋਰੇ ਦੇ ਨਾਲ ਸਬ਼ਜੀਆਂ ’ਤੇ ਪੈ ਸਕਦਾ ਹੈ ਅਸਰ
ਖੇਤੀਬਾੜੀ ਮਾਹਰ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਨੇ ਕਿਸਾਨਾਂ ਨੂੰ ਚਿਤਾਵਨੀ ਦਿੰਦਿਆਂ ਅਪੀਲ ਕੀਤੀ ਹੈ ਕਿ ਫ਼ਸਲਾਂ ਨੂੰ ਪਾਲੇ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਕਰਨੀ ਲੋੜੀਂਦੀ ਹੈ। ਉਨ੍ਹਾਂ ਕਿਹਾ ਤਾਪਮਾਨ ਥੱਲੇ ਡਿੱਗ ਰਿਹਾ ਹੈ ਅਤੇ ਕਈ ਥਾਵਾਂ 'ਤੇ ਕੋਰੇ ਦੇ ਲੱਛਣ ਨਜ਼ਰ ਆ ਸਕਦੇ ਹਨ। ਕੋਰਾ ਮਤਲਬ ਪਾਲਾ, ਜੋ ਕਿ ਫ਼ਸਲਾਂ ਅਤੇ ਸਬਜ਼ੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖੇਤਾਂ 'ਚ ਪਾਣੀ ਦੇ ਛਿੜਕਾਅ ਅਤੇ ਫ਼ਸਲਾਂ ’ਤੇ ਢੱਕਣ ਲਈ ਮੱਲਣ ਜਾਂ ਪੋਲੀਥੀਨ ਵਰਤ ਕੇ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਸਬਜ਼ੀਆਂ ਜਿਵੇਂ ਟਮਾਟਰ, ਭਿੰਡੀ ਅਤੇ ਆਲੂ ਪਾਲੇ ਕਾਰਨ ਜ਼ਿਆਦਾ ਪ੍ਰਭਾਵਿਤ ਹੋ ਸਕਦੀਆਂ ਹਨ। ਸਬਜ਼ੀਆਂ ਨੂੰ ਪਾਲੇ ਤੋਂ ਬਚਾਉਣ ਲਈ ਇਹ ਸਲਾਹ ਦਿੱਤੀ ਗਈ ਹੈ। ਸਬਜ਼ੀਆਂ ਨੂੰ ਢੱਕਣ ਲਈ ਨੈੱਟ ਜਾਂ ਪੋਲੀਥੀਨ ਵਰਤੋ। ਮੌਸਮ ਅਨੁਸਾਰ ਕੀਤੀਆਂ ਗਈਆਂ ਪੋਸਟਾਂ ’ਤੇ ਸਵਾਲ ਜ਼ਰੂਰ ਸਾਂਝੇ ਕਰੋ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਏ ਸਖ਼ਤ ਹੁਕਮ, ਇਸ ਤਾਰੀਖ਼ ਤੱਕ ਰਹਿਣਗੇ ਲਾਗੂ
ਪਸ਼ੂਆਂ ਦੀ ਸੰਭਾਲ ਲਈ ਚਿਤਾਵਨੀ
ਪਸ਼ੂਆਂ ਦੀ ਸੰਭਾਲ ਸਬੰਧੀ ਇੱਕ ਹੋਰ ਪੋਸਟ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਖੇਤੀਬਾੜੀ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਪਸ਼ੂਆਂ ਨੂੰ ਪਾਲੇ ਅਤੇ ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਉਨ੍ਹਾਂ ਦੇ ਰਹਿਣ ਦੀ ਜਗ੍ਹਾ ਨੂੰ ਗਰਮ ਰੱਖਿਆ ਜਾਵੇ। ਖ਼ੁਰਾਕ ਵਿੱਚ ਗਰਮ ਪਦਾਰਥ ਜਿਵੇਂ ਚੁਕੰਦਰ ਜਾਂ ਮਸੂਰੀ ਦੇ ਦਾਣੇ ਸ਼ਾਮਲ ਕੀਤੇ ਜਾਣੇ ਲੋੜੀਂਦੇ ਹਨ। ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਮੌਸਮ ਸਬੰਧੀ ਜ਼ਰੂਰੀ ਜਾਣਕਾਰੀ ਸਾਂਝੀ ਕਰਦੇ ਰਹਿਣ। ਇਸੇ ਤਰੀਕੇ ਨਾਲ ਖੇਤੀਬਾੜੀ ਸਬੰਧੀ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਪੋਸਟਾਂ ਅਨੁਸਾਰ ਹੀ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਸੀਨੋ ਪਾਰਟੀ ’ਤੇ ਛਾਪਾ ਮਾਰਨ ਗਈ ਪੁਲਸ ਦੇ ਉਡੇ ਹੋਸ਼, ਪੰਜਾਬ-ਹਰਿਆਣਾ ਦੇ 68 ਕੁੜੀਆਂ ਮੁੰਡੇ ਫੜੇ
NEXT STORY