ਚੰਡੀਗੜ੍ਹ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖ਼ਬਰ ਹੈ। ਜੇਕਰ ਤੁਸੀਂ ਵੀ ਅਜੇ ਤੱਕ ਆਪਣਾ ਬਿਜਲੀ ਦਾ ਬਕਾਇਆ ਬਿੱਲ ਨਹੀਂ ਭਰਿਆ ਹੈ ਤਾਂ ਅੱਜ ਹੀ ਭਰ ਲਓ ਕਿਉਂਕਿ ਬਿਜਲੀ ਵਿਭਾਗ ਤੁਹਾਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ ਹੈ। ਇਸ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਸਮੇਂ 'ਤੇ ਬਿਜਲੀ ਦੇ ਬਿੱਲ ਨਹੀਂ ਭਰੇ, ਉਨ੍ਹਾਂ ਬਿਜਲੀ ਖ਼ਪਤਕਾਰਾਂ ਦੇ ਖ਼ਿਲਾਫ਼ ਪਾਵਰਕਾਮ ਵਿਭਾਗ ਸਖ਼ਤ ਹੋ ਗਿਆ ਹੈ। ਜੇਕਰ ਲੋਕਾਂ ਵਲੋਂ ਜਲਦੀ ਬਿਜਲੀ ਦੇ ਬਿੱਲ ਨਾ ਭਰੇ ਗਏ ਤਾਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ ਠੰਡ 'ਚ ਵੱਡਾ ਹਾਦਸਾ : ਅੰਗੀਠੀ ਸੇਕਦੇ ਟੱਬਰ ਨੂੰ ਚੜ੍ਹੀ ਜ਼ਹਿਰੀਲੀ ਗੈਸ, ਮਾਸੂਮ ਦੀ ਮੌਤ
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਾਂਗਾਓਂ ਦੇ ਕਰੀਬ 70 ਲੋਕਾਂ ਦੇ ਬਿਜਲੀ ਦੇ ਬਿੱਲ ਪੈਂਡਿੰਗ ਹਨ। ਜੋ ਲੋਕ ਬਿੱਲ ਦੀ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾ ਰਹੇ, ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦੀ ਮੁਹਿੰਮ ਪਾਵਰਕਾਮ ਸ਼ੁਰੂ ਕਰੇਗਾ। ਜਾਣਕਾਰੀ ਮੁਤਾਬਕ ਪਾਵਰਕਾਮ ਦੀ ਕਰੀਬ 90 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖ਼ਪਤਕਾਰਾਂ ਵੱਲ ਪੈਂਡਿੰਗ ਹੈ। ਜੋ ਲੋਕ ਬਿੱਲ ਜਮ੍ਹਾਂ ਨਹੀਂ ਕਰਵਾ ਰਹੇ ਹਨ, ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਵੀ ਵਿਭਾਗ ਆਉਣ ਵਾਲੇ ਦਿਨਾਂ 'ਚ ਸ਼ੁਰੂ ਕਰ ਦੇਵੇਗਾ। ਇਹ ਸਖ਼ਤੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਪੈਂਡਿੰਗ ਬਿਜਲੀ ਦੇ ਬਿੱਲ ਜਲਦੀ ਤੋਂ ਜਲਦੀ ਭਰ ਦੇਣ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਅਗਲੇ 3 ਦਿਨਾਂ ਲਈ ਨਵੀਂ ਭਵਿੱਖਬਾਣੀ, ਕੰਬਣੀ ਛੇੜ ਰਹੀਆਂ ਬਰਫ਼ੀਲੀਆਂ ਹਵਾਵਾਂ
ਯੂਨਿਟ ਸਸਤੀ ਹੋਣ 'ਤੇ ਵੀ ਲੋਕ ਨਹੀਂ ਭਰਦੇ ਬਿੱਲ
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਨੂੰ ਬਿਜਲੀ ਦੀਆਂ 300 ਯੂਨਿਟਾਂ ਮੁਆਫ਼ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਭਾਰੀ ਬਿਜਲੀ ਦੇ ਬਿੱਲਾਂ ਤੋਂ ਰਾਹਤ ਮਿਲ ਸਕੇ ਪਰ ਇਸ ਦੇ ਬਾਵਜੂਦ ਵੀ ਕਈ ਅਜਿਹੇ ਲੋਕ ਹਨ, ਜੋ ਬਿਜਲੀ ਦੇ ਬਿੱਲ ਸਮੇਂ 'ਤੇ ਨਹੀਂ ਭਰ ਰਹੇ ਹਨ। ਹੁਣ ਪਾਵਰਕਾਮ ਕਰੀਬ 90 ਲੱਖ ਤੋਂ ਜ਼ਿਆਦਾ ਰਾਸ਼ੀ ਦੀ ਰਿਕਵਰੀ ਨੂੰ ਲੈ ਕੇ ਪੂਰੀ ਸਖ਼ਤੀ ਨਾਲ ਕਾਰਵਾਈ ਕਰਨ ਦੇ ਮੂਡ 'ਚ ਹੈ। ਇਸ ਦੇ ਮੱਦੇਨਜ਼ਰ ਵਿਭਾਗ ਵਲੋਂ ਲੋਕਾਂ ਨੂੰ ਆਪਣੇ ਬਕਾਇਆ ਬਿਜਲੀ ਦੇ ਬਿੱਲ ਜਲਦੀ ਤੋਂ ਜਲਦੀ ਭਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ 24 ਘੰਟਿਆਂ ’ਚ ਹੀ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਹੋਇਆ ਵੱਡਾ ਖੁਲਾਸਾ
NEXT STORY