ਗੁਰਦਾਸਪੁਰ (ਵਿਨੋਦ)- ਕੇਂਦਰੀ ਜੇਲ੍ਹ ਗੁਰਦਾਸਪੁਰ ਇਕ ਵਾਰ ਫਿਰ ਸੁਰਖੀਆਂ ’ਚ ਆ ਗਈ ਹੈ। ਅੱਜ ਸਵੇਰੇ ਕੇਂਦਰੀ ਜੇਲ੍ਹ ਗੁਰਦਾਸਪੁਰ ਦੋ ਗੈਂਗਸਟਰਾਂ ਦੇ ਗੁਟ ਆਪਸ ਵਿਚ ਭਿੜ ਗਏ। ਇਸ ਦੌਰਾਨ ਚੱਲੇ ਇੱਟ ਰੋੜੇ ਵੱਜਣ ਦੇ ਕਾਰਨ ਇਕ ਐੱਸ. ਐੱਚ. ਓ, ਪੁਲਸ ਵਿਭਾਗ ਦਾ ਫੋਟੋਗ੍ਰਾਫਰ ਸਮੇਤ ਇਕ ਪੈਸਕੋ ਕਰਮਚਾਰੀ ਜ਼ਖ਼ਮੀ ਹੋ ਗਿਆ ਹੈ।

ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਕੈਦੀਆਂ ਨੂੰ ਕੰਟਰੋਲ ਕਰਨ ਲਈ ਪੁਲਸ ਵੱਲੋਂ ਹਵਾਈ ਫਾਇਰਿੰਗ ਦੇ ਇਲਾਵਾ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਹਨ। ਕੁੱਲ ਪੁਲਸ ਪਾਰਟੀ ਦੇ ਚਾਰ ਮੁਲਾਜ਼ਮ ਜ਼ਖ਼ਮੀ ਹੋਏ ਹਨ। ਕੈਦੀਆਂ ਵੱਲੋਂ ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਹੰਗਾਮਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ ਭੇਜਣ ਦੇ ਨਾਂ 'ਤੇ ਮਾਰੀ 22 ਲੱਖ ਤੋਂ ਵਧੇਰੇ ਦੀ ਠੱਗੀ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ. ਐੱਸ. ਪੀ. ਦਯਾਮਾ ਹਰੀਸ਼ ਕੁਮਾਰ, ਏ. ਡੀ. ਸੀ. ਸੁਭਾਸ਼ ਚੰਦਰ ਸਮੇਤ ਵੱਡੀ ਗਿਣਤੀ ਵਿਚ ਪਠਾਨਕੋਟ, ਬਟਾਲਾ, ਗੁਰਦਾਸਪੁਰ ਸਮੇਤ ਸਾਰੇ ਥਾਣਿਆਂ ਦੀ ਪੁਲਸ ਫੋਰਸ ਸਮੇਤ ਸੀ. ਆਰ. ਪੀ. ਐੱਫ਼. ਦੇ ਜਵਾਨ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਪਹੁੰਚੇ।

ਇਸ ਦੇ ਇਲਾਵਾ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਦੰਗਾ ਕੰਟਰੋਲ ਵਾਹਨ ਸਮੇਤ ਵੱਡੀ ਗਿਣਤੀ ਵਿਚ ਜਵਾਨਾਂ ਨੂੰ ਕੇਂਦਰੀ ਜੇਲ੍ਹ ਵਿਚ ਭੇਜਿਆ ਗਿਆ। ਉਥੇ ਹੀ ਤਾਜ਼ਾ ਅਪਡੇਟ ਵਿਚ ਇਹ ਪਤਾ ਲੱਗਾ ਹੈ ਕਿ ਜੇਲ੍ਹ ਦੇ ਅੰਦਰ ਰਜਾਈਆਂ ਨੂੰ ਕੈਦੀਆਂ ਵੱਲੋਂ ਅੱਗ ਲਗਾ ਦਿੱਤੀ ਗਈ ਹੈ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।



ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਨੇ ਜਲੰਧਰ ਤੋਂ ਫ਼ਿਰ ਰਿੰਕੂ 'ਤੇ ਖੇਡਿਆ ਦਾਅ, ਪਿਛਲੀ ਵਾਰ ਕਾਂਗਰਸ ਦੇ ਕਿਲ੍ਹੇ ਨੂੰ ਲਾਈ ਸੀ ਸੰਨ੍ਹ
NEXT STORY