ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ਵਿਖੇ ਕੰਮ ਕਰਨ ਵਾਲੇ ਠੇਕਾ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰੀਸ਼ਦ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਦੇ ਸਹਿ-ਇੰਚਾਰਜ ਸੰਜੇ ਟੰਡਨ ਦੇ ਦਖ਼ਲ ਤੋਂ ਬਾਅਦ ਪੀ. ਜੀ. ਆਈ. ਪ੍ਰਬੰਧਨ ਨੇ ਕਰੀਬ 20 ਕਰੋੜ ਰੁਪਏ ਦੀਆਂ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਅਦਾਇਗੀਆਂ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਫ਼ੈਸਲੇ ਨਾਲ ਹਸਪਤਾਲ ਅਟੈਂਡੈਂਟ, ਹਾਊਸਕੀਪਿੰਗ ਸਟਾਫ਼, ਸੈਨੇਟਰੀ ਵਰਕਰ, ਬੇਅਰਰ ਤੇ ਸੁਰੱਖਿਆ ਗਾਰਡਾਂ ਸਮੇਤ ਵੱਡੀ ਗਿਣਤੀ ’ਚ ਮੁਲਾਜ਼ਮਾਂ ਨੂੰ ਸਿੱਧਾ ਲਾਭ ਹੋਵੇਗਾ। ਇਸ ਸਬੰਧੀ 17 ਜਨਵਰੀ ਨੂੰ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਦੇ ਇਕ ਵਫ਼ਦ ਨੇ ਸੰਜੇ ਟੰਡਨ ਨਾਲ ਮੁਲਾਕਾਤ ਕੀਤੀ ਅਤੇ ਪੀ. ਜੀ. ਆਈ. ਦੇ ਠੇਕਾ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਉਨ੍ਹਾਂ ਸਾਹਮਣੇ ਰੱਖਿਆ ਸੀ। ਟੰਡਨ ਨੇ ਮੁਲਾਜ਼ਮਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਪੀ. ਜੀ. ਆਈ. ਪ੍ਰਬੰਧਨ ਨੂੰ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਰਾਜਿੰਦਰ ਕੌਰ ਭੱਠਲ ਨੇ ਬੰਬਾਂ ਵਾਲੇ ਬਿਆਨ 'ਤੇ ਤੋੜੀ ਚੁੱਪੀ, ਬੋਲੇ-ਕਿੱਸਾ ਅੱਜ ਤੋਂ 30 ਸਾਲ ਪੁਰਾਣਾ
ਇਸ ਤੋਂ ਬਾਅਦ 26 ਜਨਵਰੀ ਨੂੰ ਸਾਂਝੀ ਐਕਸ਼ਨ ਕਮੇਟੀ ਨੇ ਪੀ. ਜੀ. ਆਈ. ਪ੍ਰਬੰਧਨ ਨਾਲ ਮੁਲਾਕਾਤ ਕੀਤੀ, ਜਿੱਥੇ 28 ਜਨਵਰੀ ਤੱਕ ਹੁਕਮ ਜਾਰੀ ਕਰਨ ਲਈ ਸਹਿਮਤੀ ਬਣੀ ਸੀ। 30 ਜਨਵਰੀ ਨੂੰ ਪੀ. ਜੀ. ਆਈ. ਪ੍ਰਬੰਧਨ ਨੇ ਕਈ ਮਹੱਤਵਪੂਰਨ ਹੁਕਮ ਜਾਰੀ ਕੀਤੇ ਅਤੇ ਜੁਲਾਈ-ਅਗਸਤ 2024 ’ਚ ਰੁਕੀਆਂ ਹੋਈਆਂ ਅਦਾਇਗੀਆਂ ਨੂੰ ਬਹਾਲ ਕੀਤਾ। ਇਸ ਤਹਿਤ ਹਸਪਤਾਲ ਅਟੇਂਡੈਂਟ, ਹਾਊਸਕੀਪਿੰਗ ਤੇ ਸੈਨੇਟਰੀ ਸਟਾਫ਼ ਦੇ 12 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦਾ ਭੁਗਤਾਨ ਕੀਤਾ ਜਾਵੇਗਾ। ਬੇਰਰ ਦੇ ਕਰੀਬ 56 ਲੱਖ ਰੁਪਏ ਦੇ ਬਕਾਏ ਵੀ ਜਾਰੀ ਕੀਤੇ ਗਏ ਹਨ। ਹਾਊਸਕੀਪਿੰਗ ਸਟਾਫ਼ ਦੇ 4 ਤੋਂ 5 ਕਰੋੜ ਰੁਪਏ ਦੇ ਬਕਾਇਆ ਭੁਗਤਾਨਾਂ ਦੇ ਵਿਵਾਦ ਨੂੰ ਵੀ ਹੱਲ ਕਰ ਲਿਆ ਗਿਆ ਹੈ। ਪੀ. ਜੀ. ਆਈ. ਪ੍ਰਬੰਧਨ ਨੇ ਸੰਗਰੂਰ ਤੇ ਊਨਾ ’ਚ ਤਾਇਨਾਤ ਸੁਰੱਖਿਆ ਗਾਰਡਾਂ ਲਈ 2 ਕਰੋੜ ਰੁਪਏ ਜਾਰੀ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਚੰਡੀਗੜ੍ਹ, ਸੰਗਰੂਰ ਅਤੇ ਊਨਾ ’ਚ ਕੁੱਝ ਹੋਰ ਮੁਲਾਜ਼ਮਾਂ ਦੇ ਬਕਾਏ ਦਾ ਭੁਗਤਾਨ ਕਰਨ ਲਈ ਸਿਹਤ ਮੰਤਰਾਲੇ ਨੂੰ ਵਾਧੂ ਫੰਡਾਂ ਦੀ ਬੇਨਤੀ ਭੇਜੀ ਗਈ ਹੈ।
ਇਹ ਵੀ ਪੜ੍ਹੋ : 'ਪ੍ਰਧਾਨ ਮੰਤਰੀ 1 ਫਰਵਰੀ ਨੂੰ ਹੀ ਪੰਜਾਬ ਆ ਰਹੇ', ਸੁਨੀਲ ਜਾਖੜ ਨੇ ਵਿਰੋਧੀਆਂ 'ਤੇ ਕੱਸਿਆ ਤੰਜ (ਵੀਡੀਓ)
ਸਾਲਾਂ ਤੋਂ ਲੰਬਿਤ ਬਕਾਏ ਦੀ ਅਦਾਇਗੀ ਦਾ ਰਸਤਾ ਹੋਇਆ ਸਾਫ਼ : ਜੈਕ
ਜੁਆਇੰਟ ਐਕਸ਼ਨ ਕਮੇਟੀ ਨੇ ਉਮੀਦ ਪ੍ਰਗਟ ਕੀਤੀ ਕਿ ਬਾਕੀ ਮੰਗਾਂ ਨੂੰ ਗੱਲਬਾਤ ਰਾਹੀਂ ਸ਼ਾਂਤੀਪੂਰਵਕ ਢੰਗ ਨਾਲ ਸੁਲਝਾ ਲਿਆ ਜਾਵੇਗਾ, ਇਸ ਨਾਲ ਇਹ ਅੰਦੋਲਨ ਖ਼ਤਮ ਹੋ ਸਕੇ। ਜੇ. ਏ. ਸੀ. ਮੀਟਿੰਗ ’ਚ ਟੰਡਨ ਤੇ ਪੀ. ਜੀ. ਆਈ. ਡਾਇਰੈਕਟਰ ਪ੍ਰੋ. ਵਿਵੇਕ ਲਾਲ ਦਾ ਧੰਨਵਾਦ ਕੀਤਾ। ਭਾਰਤੀ ਮਜ਼ਦੂਰ ਸੰਘ ਦੇ ਅਧਿਕਾਰੀਆਂ ਦਾ ਵੀ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਜੇ. ਏ. ਸੀ. ਆਗੂ ਅਸ਼ਵਨੀ ਮੁੰਜਾਲ ਨੇ ਕਿਹਾ ਕਿ ਇਹ ਫ਼ੈਸਲਾ ਪੀ. ਜੀ. ਆਈ. ਦੇ ਠੇਕਾ ਮੁਲਾਜ਼ਮਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਟੰਡਨ ਦੇ ਦਖ਼ਲ ਤੇ ਪੀ. ਜੀ. ਆਈ. ਪ੍ਰਸ਼ਾਸਨ ਦੇ ਸਕਾਰਾਤਮਕ ਰਵੱਈਏ ਨੇ ਸਾਲਾਂ ਤੋਂ ਲੰਬਿਤ ਬਕਾਏ ਦੀ ਅਦਾਇਗੀ ਦਾ ਰਸਤਾ ਸਾਫ਼ ਕਰ ਦਿੱਤਾ ਹੈ ਅਤੇ ਹੁਣ ਮੁਲਾਜ਼ਮਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਂ ਕਮਿਸ਼ਨਰ ਨੇ ਲਿਆ ਨਿਗਮ ਨੂੰ ਡਿਜੀਟਲ ਕਰਨ ਦਾ ਫ਼ੈਸਲਾ, 16 ਫਰਵਰੀ ਤੋਂ ਲਾਗੂ ਹੋਵੇਗਾ ‘ਈ-ਆਫਿਸ’ ਸਿਸਟਮ
NEXT STORY