ਫਾਜ਼ਿਲਕਾ (ਨਾਗਪਾਲ)–ਫਾਜ਼ਿਲਕਾ-ਅਬੋਹਰ ਰੋਡ ’ਤੇ ਸਥਿਤ ਪਿੰਡ ਕਟੈਹੜਾ ਦੇ ਸਰਪੰਚ ਆਤਮਾ ਰਾਮ ਦੇ ਘਰ ’ਚੋਂ ਕੁਝ ਦਿਨ ਪਹਿਲਾਂ ਰੱਖੇ ਗਏ ਨੌਕਰ ਵੱਲੋਂ ਤਕਰੀਬਨ 1 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਖੂਈ ਖੇੜਾ, ਜਿਸਦੇ ਤਹਿਤ ਇਹ ਪਿੰਡ ਆਉਂਦਾ ਹੈ, ਦੇ ਐੱਸ. ਐੱਚ. ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਆਤਮਾ ਰਾਮ ਨੇ ਦਿੱਲੀ ਦੀ ਨੌਕਰ ਮੁਹੱਈਆ ਕਰਵਾਉਣ ਵਾਲੀ ਏਜੰਸੀ, ਜਿਸ ਨਾਲ ਇਨ੍ਹਾਂ ਦਾ ਪਹਿਲਾਂ ਤੋਂ ਵੀ ਸੰਪਰਕ ਸੀ, ਤੋਂ ਤਕਰੀਬਨ ਦੋ ਹਫ਼ਤੇ ਪਹਿਲਾਂ ਇਕ ਨੌਕਰ (ਬਹਾਦੁਰ) ਰੱਖਿਆ ਸੀ। ਮੂਲ ਰੂਪ ’ਚ ਇਹ ਨੌਕਰ ਪਿੱਛੋਂ ਨੇਪਾਲ ਦਾ ਵਾਸੀ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕੱਦ ਛੋਟਾ, ਹੌਸਲਾ ਪਹਾੜ ਜਿੱਡਾ, ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ
ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਸਰਪੰਚ ਪਰਿਵਾਰ ਸਮੇਤ ਕਿਸੇ ਵਿਆਹ ’ਤੇ ਗਿਆ ਸੀ ਤਾਂ ਨੌਕਰ ਨੇ ਰਾਤ 12 ਤੋਂ 1 ਵਜੇ ਦੇ ਦਰਮਿਆਨ ਘਰ ’ਚ ਰੱਖਿਆ ਤਕਰੀਬਨ 1 ਕਿਲੋ ਸੋਨਾ, 1 ਤੋਂ ਡੇਢ ਕਿਲੋ ਚਾਂਦੀ ਅਤੇ ਤਕਰੀਬਨ 15 ਤੋਂ 16 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਭੱਜ ਗਿਆ। ਉਨ੍ਹਾਂ ਨੂੰ ਇਸ ਦੀ ਇਤਲਾਹ ਸਰਪੰਚ ਦੇ ਘਰ ਲੱਗੇ ਪਿੰਡ ਦੇ ਹੀ ਨੌਕਰ, ਜੋ ਘਰ ’ਚ ਸੁੱਤਾ ਪਿਆ ਸੀ, ਨੇ ਦਿੱਤੀ। ਐੱਸ. ਐੱਚ. ਓ. ਨੇ ਦੱਸਿਆ ਕਿ ਸਰਪੰਚ ਆਤਮਾ ਰਾਮ ਦੇ ਬਿਆਨ ’ਤੇ ਪੁਲਸ ਨੇ ਪੂਰਨ ਸ਼ਾਹ ਬਹਾਦੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਧਾਰਮਿਕ ਸਥਾਨ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਪਏ ਵੈਣ
NEXT STORY