ਜਲੰਧਰ (ਮਾਹੀ, ਸੁਨੀਲ) : ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਨੇੜੇ ਹਾਈਵੇ ’ਤੇ ਜਲੰਧਰ ਦੇ ਇਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਇਕ ਆਟੋ ’ਚ ਆਪਣੇ ਘਰ ਜਾ ਰਹੇ ਸ਼ਰਧਾਲੂਆਂ ਨੂੰ ਤੇਜ਼ ਰਫ਼ਤਾਰ ਵੋਲਵੋ ਕਾਰ ਚਾਲਕ ਨੇ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ’ਚ ਇਕ ਬਜ਼ੁਰਗ ਔਰਤ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਆਟੋ ਚਾਲਕ ਸਣੇ 9 ਲੋਕ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਇਸ ਟੱਕਰ ਤੋਂ ਬਾਅਦ ਸਾਰਿਆਂ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ : IPL 2023 : ਮੀਂਹ ਕਾਰਨ ਅੱਜ ਨਹੀਂ ਹੋਵੇਗਾ ਫਾਈਨਲ, ਚੈਂਪੀਅਨ ਲਈ ਕਰਨੀ ਪਵੇਗੀ ਹੋਰ ਉਡੀਕ
ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਾਦਸ਼ਾਹਪੁਰ ਨੇੜੇ ਹਾਈਵੇ ’ਤੇ ਇਕ ਤੇਜ਼ ਰਫ਼ਤਾਰ ਵੋਲਵੋ ਚਾਲਕ ਨੇ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਆਟੋ ਸਵਾਰ ਜਲੰਧਰ ਦੇ ਇਕ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਤਕਰੀਬਨ 8.25 ਵਜੇ ਘਰ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ। ਚਸ਼ਮਦੀਦਾਂ ਅਨੁਸਾਰ ਵੋਲਵੋ ਚਾਲਕ ਕਾਰ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ, ਜਿਸ ਨੇ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਰਾਹਗੀਰਾਂ ਨੇ ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਸ਼ਾਂਤੀ ਦੇਵੀ ਪਤਨੀ ਕਿਸ਼ੋਰ ਵਾਸੀ ਲਾਂਬੜਾ ਆਬਾਦੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਆਟੋ ਚਾਲਕ ਸਮੇਤ 9 ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਸੋਨੂੰ, ਗੀਤਾ, ਪ੍ਰਦੀਪ, ਸਾਨੀਆ, ਸੰਜਨਾ, ਰੇਖਾ, ਸ਼ੁਭਮ, ਮੰਨਾ ਅਤੇ ਆਟੋ ਚਾਲਕ ਸਤਪਾਲ ਵਜੋਂ ਹੋਈ ਹੈ। ਸਾਨੀਆ ਅਤੇ ਸੰਜਨਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਦਾਖ਼ਲ ਕਰਵਾਇਆ ਗਿਆ ਹੈ।
ਅੱਧੀ ਰਾਤ ਨੂੰ ਸਰਗਰਮ ਹੋਇਆ ਆਬਕਾਰੀ ਵਿਭਾਗ, ਸ਼ਰਾਬ ਦੇ ਹੁੱਕਾ ਬਾਰਾਂ ਖ਼ਿਲਾਫ਼ ਚਲਾਇਆ ਆਪ੍ਰੇਸ਼ਨ 'ਨਾਈਟ ਸਵੀਪ'
NEXT STORY